JALANDHAR WEATHER

ਜੰਡਿਆਲਾ ਗੁਰੂ ਦੇ ਇਕ ਪਿੰਡ 'ਚ ਲੜਕੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼

ਜੰਡਿਆਲਾ ਗੁਰੂ, 29 ਜਲਾਈ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਜੰਡਿਆਲਾ ਗੁਰੂ ਦੇ ਇਕ ਪਿੰਡ ਦੀ ਲੜਕੀ ਨਾਲ ਬੀਤੀ ਰਾਤ 4-5 ਵਿਅਕਤੀਆਂ ਵਲੋਂ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਜਾਣਕਾਰੀ ਅਨੁਸਾਰ ਉਕਤ ਪੀੜਤ ਲੜਕੀ ਜਿਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਤਿੰਨ ਭੈਣਾਂ ਤੇ ਇਕ ਭਰਾ ਹੈ ਅਤੇ ਇਨ੍ਹਾਂ ਦਾ ਭਰਾ ਵਿਦੇਸ਼ ਵਿਚ ਰਹਿੰਦਾ ਹੈ। ਪੀੜਤ ਲੜਕੀ ਦੀ ਵੱਡੀ ਭੈਣ ਦੇ ਘਰ ਬੱਚਾ ਪੈਦਾ ਹੋਣ ਉਤੇ ਉਕਤ ਲੜਕੀ ਦੀ ਛੋਟੀ ਭੈਣ ਵੀ ਉਥੇ ਗਈ ਹੋਈ ਸੀ ਅਤੇ ਪੀੜਤ ਲੜਕੀ ਬੀਤੀ ਰਾਤ ਘਰ ਵਿਚ ਇਕੱਲੀ ਸੀ।

ਉਕਤ ਲੜਕੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ, ਜਿਸ ਦੇ ਮੂੰਹ ਤੇ ਸਰੀਰ ਉਤੇ ਸੱਟਾਂ ਦੇ ਨਿਸ਼ਾਨ ਹਨ। ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ. ਹਰਚੰਦ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ