JALANDHAR WEATHER

ਲੋਕ ਸਭਾ ਆਪ੍ਰੇਸ਼ਨ ਸੰਧੂਰ 'ਤੇ ਬੋਲੇ ਬੀਬਾ ਹਰਸਿਮਰਤ ਕੌਰ ਬਾਦਲ

ਨਵੀਂ ਦਿੱਲੀ, 29 ਜੁਲਾਈ-ਲੋਕ ਸਭਾ ਵਿਚ ਆਪ੍ਰੇਸ਼ਨ ਸੰਧੂਰ 'ਤੇ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਬੋਲਿਆ ਗਿਆ। ਇਸ ਦੌਰਾਨ ਉਨ੍ਹਾਂ ਜੰਗ ਕਿਉਂ ਰੁਕੀ ਕਹਿਣ ਵਾਲਿਆਂ ਉਤੇ ਨਿਸ਼ਾਨੇ ਵਿੰਨ੍ਹੇ ਤੇ ਕਿਹਾ ਕਿ ਜੰਗਬੰਦੀ ਬਹੁਤ ਜ਼ਰੂਰੀ ਸੀ। ਲੋਕ ਸਭਾ 'ਚ ਸੰਬੋਧਨ ਦੌਰਾਨ ਪੰਜਾਬ ਦੇ ਹੱਕਾਂ ਲਈ ਬੋਲੇ ਬੀਬਾ ਹਰਸਿਮਰਤ ਕੌਰ ਬਾਦਲ ਬੋਲੇ ਤੇ ਕਿਹਾ ਕਿ ਜੰਗ ਸਮੇਂ ਬਾਰਡਰ ਏਰੀਏ ਦੇ ਲੋਕਾਂ ਦੀ ਕੋਈ ਸਾਰ ਨਹੀਂ ਲੈਂਦਾ, ਲੜਾਈ ਵੇਲੇ ਅਟਾਰੀ ਬਾਰਡਰ ਬੰਦ ਕਰ ਦੇਣ ਨਾਲ ਛੋਟੇ ਦੁਕਾਨਦਾਰਾਂ ਦਾ ਨੁਕਸਾਨ ਹੁੰਦਾ ਹੈ। ਹਰਿਮੰਦਰ ਸਾਹਿਬ ਨੂੰ ਵਾਰ-ਵਾਰ ਧਮਕੀਆਂ ਮਿਲਣ ਤੋਂ ਰੋਕਣ 'ਚ ਸਰਕਾਰ ਫੇਲ੍ਹ ਰਹੀ ਹੈ। ਇੰਡੀਆ-ਪਾਕਿਸਾਨ ਮੈਚ ਹੋ ਸਕਦਾ ਹੈ ਤਾਂ ਦਿਲਜੀਤ ਦੋਸਾਂਝ ਦੀ ਫਿਲਮ ਕਿਉਂ ਨਹੀਂ ਚੱਲ ਸਕਦੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ