JALANDHAR WEATHER

ਕਾਨੂੰਨ ਤੋੜਿਆ ਤਾਂ ਜੀਵਨ ਭਰ ਲਈ ਰੱਦ ਕੀਤਾ ਜਾ ਸਕਦਾ ਹੈ ਵੀਜ਼ਾ - ਅਮਰੀਕੀ ਦੂਤਾਵਾਸ ਵਲੋਂ ਸਖ਼ਤ ਐਡਵਾਇਜ਼ਰੀ ਜਾਰੀ

ਨਵੀਂ ਦਿੱਲੀ, 26 ਜੁਲਾਈ - ਜੇਕਰ ਤੁਸੀਂ ਕਾਨੂੰਨ ਤੋੜਦੇ ਹੋ ਤਾਂ ਅਮਰੀਕੀ ਵੀਜ਼ਾ ਸਥਾਈ ਤੌਰ 'ਤੇ ਰੱਦ ਕੀਤਾ ਜਾ ਸਕਦਾ ਹੈ। ਭਾਰਤ ਵਿਚ ਅਮਰੀਕੀ ਦੂਤਾਵਾਸ ਨੇ ਇਕ ਸਖ਼ਤ ਐਡਵਾਇਜ਼ਰੀ ਜਾਰੀ ਕੀਤੀ ਹੈ ਅਤੇ ਦੁਬਾਰਾ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਜਾ ਕੇ ਅਪਰਾਧ ਕਰਨ ਵਾਲੇ ਜਾਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਦੇਸ਼ੀ ਲੋਕਾਂ ਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ।

ਦੂਤਾਵਾਸ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਵਿਚ ਕਿਹਾ, "ਅਮਰੀਕਾ ਇਕ ਕਾਨੂੰਨ ਅਤੇ ਵਿਵਸਥਾ ਵਾਲਾ ਸਮਾਜ ਹੈ। ਵਿਦੇਸ਼ੀ ਸੈਲਾਨੀਆਂ ਦੁਆਰਾ ਹਮਲੇ ਵਰਗੇ ਅਪਰਾਧਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਤੁਸੀਂ ਅਮਰੀਕਾ ਵਿਚ ਕਾਨੂੰਨ ਤੋੜਦੇ ਹੋ, ਤਾਂ ਤੁਹਾਡਾ ਅਮਰੀਕੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਅਤੇ ਤੁਸੀਂ ਜੀਵਨ ਭਰ ਲਈ ਅਮਰੀਕਾ ਵਾਪਸ ਜਾਣ ਦੇ ਅਯੋਗ ਹੋ ਸਕਦੇ ਹੋ," ਅਮਰੀਕੀ ਦੂਤਾਵਾਸ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੀ ਐਡਵਾਇਜ਼ਰੀ ਜਾਰੀ ਕੀਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ