ਪੰਜਾਬ ਦੇ ਕਈ ਪਿੰਡਾਂ ਵਿਚ ਅੱਜ ਹੋ ਰਹੀਆਂ ਹਨ ਉਪ ਚੋਣਾਂ

ਅਜਨਾਲਾ (ਅੰਮ੍ਰਿਤਸਰ), 27 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਰਾਜ ਚੋਣ ਕਮਿਸ਼ਨ ਪੰਜਾਬ ਦੇ ਹੁਕਮਾਂ ਅਨੁਸਾਰ ਸਰਪੰਚ ਅਤੇ ਪੰਚ ਦੇ ਅਹੁਦੇ ਲਈ ਖਾਲੀ ਪਈਆਂ ਸੀਟਾਂ ਨੂੰ ਭਰਨ ਲਈ ਅੱਜ ਪੰਜਾਬ ਦੇ ਕਈ ਪਿੰਡਾਂ ਵਿਚ ਉਪ ਚੋਣਾਂ ਹੋ ਰਹੀਆਂ ਹਨ। ਚੋਣਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਬਲਾਕ ਅਜਨਾਲਾ ਦੇ ਚਾਰ ਪਿੰਡਾਂ ਚੱਕ ਫੂਲਾ, ਡੱਬਰ ਬਸਤੀ, ਡਿਆਲ ਭੱਟੀ ਅਤੇ ਵੱਡਾ ਚੱਕ ਡੋਗਰਾਂ ਵਿਚ ਵੀ ਉਪ ਚੋਣਾ ਹੋ ਰਹੀਆਂ ਹਨ।
ਚੱਕ ਫੂਲਾ ਅਤੇ ਡਿਆਲ ਭੱਟੀ ਵਿਚ ਸਮੁੱਚੀਆਂ ਗ੍ਰਾਮ ਪੰਚਾਇਤਾਂ, ਡੱਬਰ ਬਸਤੀ ਵਿਚ ਸਰਪੰਚ ਦੇ ਅਹੁਦੇ ਅਤੇ ਵੱਡਾ ਚੱਕ ਡੋਗਰਾਂ ਦੀਆਂ ਦੋ ਵਾਰਡਾਂ ਵਿੱਚ ਪੰਚ ਲਈ ਵੋਟਾਂ ਪੈਣਗੀਆਂ ।