JALANDHAR WEATHER

ਪੰਚਾਇਤੀ ਉਪ ਚੋਣਾਂ ਨੂੰ ਲੈ ਕੇ ਵੋਟਾਂ ਦਾ ਕੰਮ ਜਾਰੀ

ਜਮਸ਼ੇਰ ਖ਼ਾਸ (ਜਲੰਧਰ)/ਸੰਗਰੂਰ, 27 ਜੁਲਾਈ (ਹਰਵਿੰਦਰ ਕੁਮਾਰ/ਹਰਪਾਲ ਸਿੰਘ ਘਾਬਦਾਂ) - ਚੋਣ ਕਮਿਸ਼ਨ ਵਲੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਕਰਵਾਈਆਂ ਜਾ ਰਹੀਆਂ ਪੰਚਾਇਤੀ ਉਪ ਚੋਣਾਂ ਨੂੰ ਲੈ ਕੇ ਅੱਜ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਕਾਦੀਆਂ ਵਾਲੀ ਵਿਖੇ ਪੰਚ ਦੀ ਚੋਣ ਨੂੰ ਲੈ ਕੇ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਨਾ ਚੋਣਾਂ ਨੂੰ ਲੈ ਕੇ ਜਿੱਥੇ ਪਿੰਡ ਵਾਸੀਆਂ ਵਿਚ ਕਾਫੀ ਉਤਸਾਹ ਹੈ ਉਥੇ ਹੀ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਜਲੰਧਰ ਛਾਉਣੀ ਏਸੀਪੀ ਬਬਨਦੀਪ ਸਿੰਘ ਅਤੇ ਐਸ ਐਚ ਓ ਸੰਜੀਵ ਕੁਮਾਰ ਸੂਰੀ ਨੇ ਮੌਕੇ 'ਤੇ ਸੁਰੱਖਿਆ ਦਾ ਜਾਇਜ਼ਾ ਲਿਆ।
ਓਧਰ ਮੁੱਖ ਮੰਤਰੀ ਪੰਜਾਬ ਦੇ ਆਪਣੇ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਪਲਸੌਰ ਦੇ ਵਿਚ ਵੀ ਪੰਚਾਇਤੀ ਉਪ ਚੋਣਾਂ ਨੂੰ ਲੈ ਕੇ ਵੋਟਿੰਗ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਰਪੰਚ ਦੀ ਕਿਸੇ ਕਾਰਨ ਮੌਤ ਹੋ ਗਈ ਸੀ ਉਸ ਤੋਂ ਬਾਅਦ ਇਹ ਚੋਣਾਂ ਹੋ ਰਹੀਆਂ ਹਨ। ਸਰਪੰਚੀ ਦੇ ਦੋ ਉਮੀਦਵਾਰ ਇਸ ਚੋਣ ਮੈਦਾਨ ਦੇ ਵਿਚ ਹਨ ਜਿਨ੍ਹਾਂ ਵਿਚੋਂ ਇਕ ਦਾ ਚੋਣ ਨਿਸ਼ਾਨ ਟਰੱਕ ਅਤੇ ਦੂਸਰੇ ਦਾ ਚੋਣ ਨਿਸ਼ਾਨ ਟਰੈਕਟਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ