JALANDHAR WEATHER

ਬੀਜਾਪੁਰ ਵਿਚ ਇਨਾਮੀ ਮਾਓਵਾਦੀ ਮਾਰੇ ਗਏ, ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ

ਬੀਜਾਪੁਰ, 27 ਜੁਲਾਈ- ਛੱਤੀਸਗੜ੍ਹ ਦੇ ਬੀਜਾਪੁਰ ਵਿਚ ਸੁਰੱਖਿਆ ਬਲਾਂ ਨੇ ਦੱਖਣ-ਪੱਛਮੀ ਸਰਹੱਦੀ ਜੰਗਲਾਂ ਵਿਚ ਇਕ ਮੁਕਾਬਲੇ ਵਿਚ 17 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ 4 ਮਾਓਵਾਦੀਆਂ ਨੂੰ ਮਾਰ ਦਿੱਤਾ, ਜਿਨ੍ਹਾਂ ਵਿਚ ਦੋ ਮਹਿਲਾ ਮਾਓਵਾਦੀ ਵੀ ਸ਼ਾਮਿਲ ਸਨ। ਮਾਰੇ ਗਏ ਮਾਓਵਾਦੀ ਦੱਖਣੀ ਸਬ ਜ਼ੋਨਲ ਬਿਊਰੋ ਨਾਲ ਜੁੜੇ ਏ.ਸੀ.ਐਮ. ਪੱਧਰ ਦੇ ਕਮਾਂਡਰ ਸਨ।

ਮੌਕੇ ਤੋਂ ਵੱਡੀ ਮਾਤਰਾ ਵਿਚ ਹਥਿਆਰ, ਗੋਲਾ ਬਾਰੂਦ ਅਤੇ ਨਕਸਲੀ ਸਮੱਗਰੀ ਵੀ ਜ਼ਬਤ ਕੀਤੀ ਗਈ ਹੈ। ਬੀਜਾਪੁਰ ਦੇ ਐਸ.ਪੀ. ਜਤਿੰਦਰ ਯਾਦਵ ਨੇ ਦੱਸਿਆ ਕਿ ਬਾਸਾਗੁਡਾ ਅਤੇ ਗੰਗਲੂਰ ਥਾਣਾ ਖੇਤਰ ਦੇ ਸਰਹੱਦੀ ਜੰਗਲਾਂ ਵਿਚ ਮਾਓਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਦੇ ਆਧਾਰ 'ਤੇ, ਡੀ.ਆਰ.ਜੀ. ਬੀਜਾਪੁਰ ਟੀਮ ਨੇ ਇਕ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ, ਪੁਲਿਸ ਟੀਮ ਅਤੇ ਮਾਓਵਾਦੀਆਂ ਵਿਚਕਾਰ ਰੁਕ-ਰੁਕ ਕੇ ਮੁਕਾਬਲਾ ਹੋਇਆ, ਜਿਸ ਵਿਚ 4 ਮਾਓਵਾਦੀ ਮਾਰੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ