ਗੁਜਰਾਤ ਵਿਚ ਭਾਰੀ ਮੀਂਹ ਨੇ ਜਨਜੀਵਨ ਕੀਤਾ ਪ੍ਰਭਾਵਿਤ

ਅਹਿਮਦਾਬਾਦ (ਗੁਜਰਾਤ), 27 ਜੁਲਾਈ - ਗੁਜਰਾਤ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਭਾਰੀ ਮੀਂਹ ਤੋਂ ਬਾਅਦ ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ, ਜਿਸ ਕਾਰਨ ਸੜਕਾਂ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈਆਂ ਹਨ।
ਕਈ ਇਲਾਕਿਆਂ ਵਿਚ ਵਾਹਨਾਂ ਦੇ ਪਹੀਏ ਬੰਦ ਹੋ ਗਏ ਹਨ ਅਤੇ ਲੰਮਾ ਟ੍ਰੈਫਿਕ ਜਾਮ ਹੈ। ਪਾਣੀ ਭਰਨ ਕਾਰਨ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੋਈ ਹੈ, ਸਗੋਂ ਸਥਾਨਕ ਜਨਜੀਵਨ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।