JALANDHAR WEATHER

ਸਰਹਿੰਦ ਨਹਿਰ ਚ ਡਿੱਗੀ ਕਾਰ, ਪਤੀ-ਪਤਨੀ ਲਾਪਤਾ

ਫ਼ਰੀਦਕੋਟ, 27 ਜੁਲਾਈ (ਜਸਵੰਤ ਸਿੰਘ ਪੁਰਬਾ) - ਕੱਲ੍ਹ ਦੇਰ ਸ਼ਾਮ ਫ਼ਰੀਦਕੋਟ ਦੇ ਪਿੰਡ ਫਿੱਡੇ ਕਲਾਂ ਕੋਲ ਇਕ ਆਲਟੋ ਕਾਰ ਜਿਸ ਚ ਪਤੀ ਪਤਨੀ ਸਵਾਰ ਸਨ,ਬੇਕਾਬੂ ਹੋਕੇ ਸਰਹਿੰਦ ਨਹਿਰ ਚ ਜਾ ਡਿੱਗੀ, ਜੋ ਦੇਖਦੇ ਹੀ ਦੇਖਦੇ ਪਾਣੀ ਵਿਚ ਡੁੱਬ ਗਈ।

ਮੌਕੇ 'ਤੇ ਮੌਜੂਦ ਲੋਕਾਂ ਵਲੋਂ ਰੌਲਾ ਪਾਉਣ 'ਤੇ ਨਜ਼ਦੀਕੀ ਪਿੰਡ ਦੇ ਲੋਕ ਇਕੱਠੇ ਹੋ ਕੇ ਪੁੱਜੇ, ਪਰ ਤਦ ਤੱਕ ਪਾਣੀ ਦੇ ਤੇਜ਼ ਵਹਾਅ ਦੇ ਚੱਲਦੇ ਕਾਰ ਨਹਿਰ ਚ ਡੁੱਬ ਗਏ ਅਤੇ ਕਾਰ ਚ ਸਵਾਰ ਪਤੀ ਪਤਨੀ ਲਾਪਤਾ ਹੋ ਗਏ।ਸੂਚਨਾ ਮਿਲਣ ਤੇ ਮੌੱਕੇ ਤੇ ਪੁਲਿਸ ਵੀ ਪੁੱਜੀ, ਪਰ ਕਾਰ ਸਬੰਧੀ ਕੋਈ ਜਾਣਕਾਰੀ ਨਾ ਮਿਲਣ ਦੇ ਚੱਲਦੇ ਐਨਡੀਆਰਐਫ ਦੀ ਟੀਮ ਨੂੰ ਬੁਲਾਇਆ ਗਿਆ ਜੋ ਰਾਤ ਕਰੀਬ ਤਿੰਨ ਘੰਟੇ ਕਾਰ ਦੀ ਤਲਾਸ਼ ਕਰਦੇ ਰਹੇ, ਪਰ ਕਾਰ ਦਾ ਕੋਈ ਪਤਾ ਨਹੀਂ ਲੱਗਾ। ਅੱਜ ਮੁੜ ਸਰਚ ਆਪ੍ਰੇਸ਼ਨ ਜਾਰੀ ਕਰ ਕਾਰ ਦੀ ਤਲਾਸ਼ ਕੀਤੀ ਜਾ ਰਹੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ