ਅਮਰੀਕਾ 'ਚ ਵੱਡਾ ਹਾਦਸੋ ਹੋਣੋਂ ਟਲਿਆ, ਲੈਂਡਿੰਗ ਗੀਅਰ ਫੇਲ੍ਹ ਹੋਣ ਕਾਰਨ ਬੋਇੰਗ ਜਹਾਜ਼ ਨੂੰ ਲੱਗੀ ਅੱਗ

ਡੇਨਵਰ, 27 ਜੁਲਾਈ - ਅਮਰੀਕਾ ਦੇ ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਸਮੇਂ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਅਮਰੀਕਨ ਏਅਰਲਾਈਨਜ਼ ਦੇ ਬੋਇੰਗ 737 ਮੈਕਸ 8 ਜਹਾਜ਼ ਦਾ ਲੈਂਡਿੰਗ ਗੀਅਰ ਫੇਲ੍ਹ ਹੋਣ ਕਾਰਨ ਉਡਾਣ ਰੋਕਣੀ ਪਈ। ਇਸ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ ਵਿਚ ਅੱਗ ਲੱਗ ਗਈ। ਜਿਸ ਸਮੇਂ ਉਡਾਣ ਰੋਕੀ ਗਈ ਇਹ ਮਿਆਮੀ ਜਾ ਰਹੀ ਸੀ।
ਮਿਲੀ ਜਾਣਕਾਰੀ ਅਨੁਸਾਰ, ਜਹਾਜ਼ ਵਿਚ ਕੁੱਲ 173 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ ਤੇ ਸਾਰਿਆਂ ਨੂੰ ਐਮਰਜੈਂਸੀ ਸਲਾਈਡਾਂ ਰਾਹੀਂ ਬਾਹਰ ਕੱਢਿਆ ਗਿਆ।ਹਾਦਸੇ ਤੋਂ ਬਾਅਦ, 6 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਵਿਚੋਂ ਇਕ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਐਫਏਏ (ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ) ਅਤੇ ਏਅਰਲਾਈਨਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ 12 ਜੂਨ ਨੂੰ ਅਹਿਮਦਾਬਾਦ ਵਿਚ ਹਾਦਸਾਗ੍ਰਸਤ ਹੋਇਆ ਏਅਰ ਇੰਡੀਆ ਜਹਾਜ਼ ਵੀ ਬੋਇੰਗ ਕੰਪਨੀ ਦਾ ਸੀ।