JALANDHAR WEATHER

ਪੁਲਿਸ ਵਲੋ ਹਥਿਆਰਾਂ ਤੇ ਡਰੱਗ ਮਨੀ ਸਣੇ 5 ਗ੍ਰਿਫ਼ਤਾਰ

ਅਟਾਰੀ (ਅੰਮ੍ਰਿਤਸਰ), 27 ਜੁਲਾਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ, ਵੱਡੀ ਸਫਲਤਾ ਹਾਸਿਲ ਕਰਦੇ ਹੋਏ, ਪਾਕਿਸਤਾਨ-ਆਈ.ਐਸ.ਆਈ. ਸਮਰਥਿਤ ਹੈਂਡਲਰਾਂ ਦੁਆਰਾ ਚਲਾਏ ਜਾ ਰਹੇ ਆਧੁਨਿਕ ਹਥਿਆਰਾਂ ਅਤੇ ਡਰੱਗ ਮਨੀ ਦੇ ਇਕ ਵੱਡੇ ਸਰਹੱਦ ਪਾਰ ਤਸਕਰੀ ਨੈੱਟਵਰਕ ਨੂੰ ਖ਼ਤਮ ਕਰ ਦਿੱਤਾ ਗਿਆ ਹੈ।

ਇਸ ਕਾਰਵਾਈ ਦੌਰਾਨ ਪੰਜ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ, ਇਕ ਏਕੇ ਸੈਗਾ 308 ਅਸਾਲਟ ਰਾਈਫਲ ਸਮੇਤ 2 ਮੈਗਜ਼ੀਨ, ਦੋ ਗਲੌਕ ਪਿਸਤੌਲ 9 ਐਮਐਮ ਸਮੇਤ 4 ਮੈਗਜ਼ੀਨ, ਏਕੇ ਰਾਈਫਲ ਦੇ 90 ਜ਼ਿੰਦਾ ਕਾਰਤੂਸ, 10 ਜ਼ਿੰਦਾ ਕਾਰਤੂਸ (9 ਐਮਐਮ), 7.50 ਲੱਖ ਰੁਪਏ ਡਰੱਗ ਮਨੀ, ਇਕ ਕਾਰ ਅਤੇ 3 ਮੋਬਾਈਲ ਫੋਨ ਬਰਾਮਦ ਕੀਤੇ ਗਏ।

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਦੇ ਪਾਕਿਸਤਾਨ-ਅਧਾਰਤ ਆਈ.ਐਸ.ਆਈ. ਕਾਰਕੁਨਾਂ ਨਾਲ ਸਿੱਧੇ ਸੰਬੰਧ ਸਨ, ਜਿਨ੍ਹਾਂ ਵਲੋਂ ਇਸ ਬਰਾਮਦ ਕੀਤੀ ਗਈ ਖੇਪ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਜ਼ਦੀਕੀ ਸਾਥੀ ਨਵ ਉਰਫ ਨਵ ਪੰਡੋਰੀ ਨੂੰ ਪਹੁੰਚਾਇਆ ਜਾਣਾ ਸੀ, ਜੋ ਕਿ ਇਕ ਅੱਤਵਾਦੀ-ਗੈਂਗਸਟਰ ਗਠਜੋੜ ਨੂੰ ਦਰਸਾਉਂਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ