JALANDHAR WEATHER

ਬ੍ਰੇਕਾਂ ਫੇਲ੍ਹ ਹੋਣ ਕਾਰਨ ਟਰਾਲਾ ਹਾਦਸੇ ਦਾ ਹੋਇਆ ਸ਼ਿਕਾਰ, ਡਰਾਈਵਰ ਦੀ ਸੂਝ ਬੂਝ ਨਾਲ ਵੱਡਾ ਹਾਦਸਾ ਟਲਿਆ

ਪਠਾਨਕੋਟ, 22 ਜੁਲਾਈ (ਸੰਧੂ) - ਪਠਾਨਕੋਟ ਕੁੱਲੂ ਕੌਮੀ ਸ਼ਾਹ ਮਾਰਗ 'ਤੇ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ ਯਾਦਗਾਰੀ ਗੇਟ ਨੇੜੇ, ਅੱਜ ਸਵੇਰੇ ਇਕ ਵੱਡਾ ਟਰਾਲਾ ਬ੍ਰੇਕਾਂ ਫੇਲ੍ਹ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ । ਹਾਲਾਂਕਿ, ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਡਰਾਈਵਰ ਦੀ ਸਿਆਣਪ ਕਾਰਨ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਦਿੰਦੇ ਹੋਏ ਟਰਾਲੇ ਦੇ ਡਰਾਈਵਰ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਟਾਰਾਲੇ ਵਿਚ ਹਰਿਆਲ ਤੋਂ ਬਾਜਰਾ ਲੈ ਕੇ ਬਠਿੰਡਾ ਜਾ ਰਿਹਾ ਸੀ ਤੇ ਜਦੋਂ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ ਨੇੜੇ ਪੁੱਜਾ ਤਾਂ ਉਸ ਦੇ ਟਰਾਲੇ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ ਅਤੇ ਬੜੀ ਮੁਸ਼ਕਲ ਤੋਂ ਬਾਅਦ ਉਸ ਨੇ ਟਰਾਲੇ ਨੂੰ ਕਾਬੂ ਕੀਤਾ । ਉਸ ਨੇ ਦੱਸਿਆ ਕਿ ਹਾਦਸੇ ਵਿਚ ਸਾਰਿਆਂ ਦਾ ਬਚਾਅ ਹੋ ਗਿਆ। ਟਰਾਲਾ ਕੌਮੀ ਸ਼ਾਹ ਮਾਰਗ 'ਤੇ ਖੜਾ ਹੋਣ ਕਾਰਨ ਆਵਾਜਾਈ ਵਿਵਸਥਾ ਵਿਚ ਕਾਫ਼ੀ ਵਿਘਨ ਪਿਆ ਤੇ ਪ੍ਰਸ਼ਾਸਨ ਵਲੋਂ ਟਰਾਲੇ ਨੂੰ ਕੌਮੀ ਸ਼ਾਹ ਮਾਰਗ ਤੋਂ ਇਕ ਪਾਸੇ ਕਰਨ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ