JALANDHAR WEATHER

ਕੱਥੂਨੰਗਲ ਕਰਿਆਨਾ ਸਟੋਰ ਮਾਲਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 50 ਲੱਖ ਦੀ ਮੰਗੀ ਫਿਰੌਤੀ

ਕੱਥੂਨੰਗਲ/ਚਵਿੰਡਾ ਦੇਵੀ, 21 ਜੁਲਾਈ (ਦਲਵਿੰਦਰ ਸਿੰਘ ਰੰਧਾਵਾ/ਸਤਪਾਲ ਸਿੰਘ ਢੱਡੇ)-ਦਿਹਾਤੀ ਇਲਾਕਿਆਂ ਵਿਚ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ ਅਤੇ ਪੁਲਿਸ ਵਿਭਾਗ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਤੋਂ ਅਸਮਰੱਥ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਥਾਨਕ ਕਸਬੇ ਵਿਖੇ ਇਕ ਕਰਿਆਨਾ ਸਟੋਰ ਮਾਲਕਾਂ ਪਾਸੋਂ ਵਿਦੇਸ਼ੀ ਨੰਬਰਾ ਤੋਂ ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਅਤੇ ਪੈਸੇ ਨਾ ਦੇਣ ਉਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਦਿੰਦਿਆਂ ਦੀਪਕ ਕੁਮਾਰ ਪੁੱਤਰ ਬਲਰਾਮ ਕੁਮਾਰ ਜੋ ਕਿ ਪਿੰਡ ਕੱਥੂਨੰਗਲ ਵਿਖੇ ਸ਼ਰਮਾ ਕਰਿਆਨਾ ਸਟੋਰ ਚਲਾ ਰਹੇ ਹਨ, ਨੇ ਆਖਿਆ ਕਿ ਉਸਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਸਨ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ ਤੇ ਬਾਅਦ ਵਿਚ ਵਟਸਐਪ ਉਤੇ ਇਕ ਰਿਕਾਰਡਿੰਗ ਭੇਜ ਕੇ 50 ਲੱਖ ਰੁਪਏ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਥਾਣਾ ਕੱਥੂਨੰਗਲ ਵਿਖੇ ਲਿਖਤੀ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਐਸ.ਐਚ.ਓ. ਕੱਥੂਨੰਗਲ ਜਸਵਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਦਰਖਾਸਤ ਪ੍ਰਾਪਤ ਹੋ ਚੁੱਕੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਅਖੀਰ ਦੁਕਾਨਦਾਰਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਕਸਬਾ ਚਵਿੰਡਾ ਦੇਵੀ ਵਿਖੇ ਪਹਿਲਾਂ ਵੀ ਫਿਰੌਤੀ ਲਈ ਗੋਲੀ ਚੱਲ ਚੁੱਕੀ ਹੈ ਪਰ ਅਜੇ ਤਕ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਉਨ੍ਹਾਂ ਦਾ ਕੰਮਕਾਜ ਚੋਪਟ ਹੋ ਚੁੱਕਾ ਹੈ ਅਤੇ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਜਲਦ ਚਾਬੀਆਂ ਐਸ.ਐਸ.ਪੀ., ਅੰਮ੍ਰਿਤਸਰ ਦਿਹਾਤੀ ਨੂੰ ਸੌਂਪਣਗੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ