ਬਠਿੰਡਾ-ਚੰਡੀਗੜ੍ਹ ਰੋਡ 'ਤੇ ਵਾਪਰਿਆ ਹਾਦਸਾ : 3 ਦੀ ਮੌਤ, ਇਕ ਜ਼ਖਮੀ

ਬਠਿੰਡਾ, 21 ਜੁਲਾਈ-ਬਠਿੰਡਾ-ਚੰਡੀਗੜ੍ਹ ਰੋਡ ਉਤੇ ਭੁੱਚੋ ਟੋਲ ਪਲਾਜ਼ੇ ਨਜ਼ਦੀਕ ਇਕ ਕਾਰ ਅਤੇ ਟਰੱਕ ਦਾ ਐਕਸੀਡੈਂਟ ਹੋ ਗਿਆ। ਕਾਰ ਵਿਚ 4 ਲੋਕ ਸਵਾਰ ਸਨ। ਐਕਸੀਡੈਂਟ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ, ਜਿਸ ਨੂੰ ਨੇੜੇ ਦੇ ਆਦੇਸ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਹ ਕਾਰ ਬਠਿੰਡਾ ਤੋਂ ਰਾਮਪੁਰਾ ਫੂਲ ਵੱਲ ਜਾ ਰਹੀ ਸੀ । ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਬਠਿੰਡਾ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ। ਨਿੱਜੀ ਹਸਪਤਾਲ ਵਿਚ ਦਾਖਲ ਕਰਵਾਏ ਗਏ ਜ਼ਖਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ।