ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀ.ਐਸ. ਅਚਿਊਤਾਨੰਦਨ ਦਾ ਦਿਹਾਂਤ

ਨਵੀਂ ਦਿੱਲੀ, 21 ਜੁਲਾਈ-ਸੀਨੀਅਰ ਸੀ.ਪੀ.ਆਈ. (ਐਮ) ਨੇਤਾ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀ.ਐਸ. ਅਚਿਊਤਾਨੰਦਨ ਦਾ ਦਿਹਾਂਤ ਹੋ ਗਿਆ ਹੈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਦਾ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। 101 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਖਰੀ ਸਾਹ ਲਏ ਹਨ।
ਕੇਰਲ ਦੇ ਸਭ ਤੋਂ ਸਤਿਕਾਰਤ ਕਮਿਊਨਿਸਟ ਨੇਤਾਵਾਂ ਵਿਚੋਂ ਇਕ ਅਤੇ ਸਾਬਕਾ ਮੁੱਖ ਮੰਤਰੀ ਵੀ.ਐਸ. ਅਚੁਤਾਨੰਦਨ ਦਾ ਸੋਮਵਾਰ ਦਿਹਾਂਤ ਹੋ ਗਿਆ। ਉਹ 23 ਜੂਨ ਤੋਂ ਦਿਲ ਦਾ ਦੌਰਾ ਪੈਣ ਤੋਂ ਬਾਅਦ ਐਸ.ਯੂ.ਟੀ. ਹਸਪਤਾਲ ਦੇ ਆਈ.ਸੀ.ਯੂ. ਵਿਚ ਸਨ। ਸਾਬਕਾ ਮੁੱਖ ਮੰਤਰੀ ਵੀ.ਐਸ. ਅਚਿਊਤਾਨੰਦਨ ਦੀ ਮ੍ਰਿਤਕ ਦੇਹ ਤਿਰੂਵਨੰਤਪੁਰਮ ਦੇ ਇਕ ਹਸਪਤਾਲ ਤੋਂ ਬਾਹਰ ਲਿਆਂਦੀ ਗਈ।