ਅੱਜ ਤੱਕ ਅੱਤਵਾਦੀਆਂ ਨੂੰ ਫੜਿਆ ਜਾਂ ਬੇਅਸਰ ਨਹੀਂ ਕੀਤਾ ਗਿਆ- ਕਾਂਗਰਸ ਪ੍ਰਧਾਨ

ਨਵੀਂ ਦਿੱਲੀ, 21 ਜੁਲਾਈ- ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕ ਅਰਜੁਨ ਖੜਗੇ ਨੇ ਕਿਹਾ ਕਿ ਮੈਂ ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸੰਧੂਰ ’ਤੇ ਨਿਯਮ 267 ਦੇ ਤਹਿਤ ਨੋਟਿਸ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਅੱਤਵਾਦੀਆਂ ਨੂੰ ਫੜਿਆ ਜਾਂ ਬੇਅਸਰ ਨਹੀਂ ਕੀਤਾ ਗਿਆ ਹੈ। ਸਾਰੀਆਂ ਪਾਰਟੀਆਂ ਨੇ ਸਰਕਾਰ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ।
ਸਰਕਾਰ ਨੂੰ ਸਾਨੂੰ ਇਸ ਬਾਰੇ ਸੂਚਿਤ ਕਰਨਾ ਚਾਹੀਦਾ ਹੈ ਕਿ ਕੀ ਹੋਇਆ ਹੈ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੇ ਇਕ ਬਿਆਨ ਦਿੱਤਾ ਸੀ ਕਿ ਇਹ ਇਕ ਖੁਫ਼ੀਆ ਅਸਫ਼ਲਤਾ ਸੀ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ 24 ਵਾਰ ਦਾਅਵਾ ਕੀਤਾ ਹੈ ਕਿ ਜੰਗਬੰਦੀ ਸਿਰਫ਼ ਉਨ੍ਹਾਂ ਦੇ ਦਖ਼ਲ ਕਾਰਨ ਹੋਈ ਹੈ।