JALANDHAR WEATHER

ਇਹ ਮੌਨਸੂਨ ਇਜਲਾਸ ਹੈ ਵਿਜੇ ਉਤਸਵ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 21 ਜੁਲਾਈ- ਅੱਜ ਸੰਸਦ ਦੇ ਮੌਨਸੂਨ ਇਜਲਾਸ ਦੀ ਸ਼ੁਰੂਆਤ ਹੋਵੇਗੀ। ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਮੌਨਸੂਨ ਇਜਲਾਸ ਦੇਸ਼ ਦੇ ਮਾਣ ਦਾ ਸੈਸ਼ਨ ਹੈ ਤੇ ਇਸ ਦੇ ਨਾਲ ਹੀ ਇਹ ਸੈਸ਼ਨ ਵਿਜੇ ਉਤਸਵ ਹੈ। ਉਨ੍ਹਾਂ ਅੱਗੇ ਕਿਹਾ ਕਿ ਪਹਿਲੀ ਵਾਰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਤਿਰੰਗਾ ਲਹਿਰਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਬਹੁਤ ਵਧੀਆ ਢੰਗ ਨਾਲ ਅੱਗੇ ਵੱਧ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੌਨਸੂਨ ਨਵੀਨਤਾ ਅਤੇ ਨਵੀਂ ਸਿਰਜਣਾ ਦਾ ਪ੍ਰਤੀਕ ਹੈ। ਹੁਣ ਤੱਕ ਪ੍ਰਾਪਤ ਹੋਈਆਂ ਖ਼ਬਰਾਂ ਅਨੁਸਾਰ, ਦੇਸ਼ ਵਿਚ ਇਹ ਮੌਸਮ ਬਹੁਤ ਵਧੀਆ ਚੱਲ ਰਿਹਾ ਹੈ। ਖੇਤੀਬਾੜੀ ਲਈ ਲਾਭਦਾਇਕ ਮੌਸਮ ਦੀਆਂ ਰਿਪੋਰਟਾਂ ਹਨ ਅਤੇ ਮੀਂਹ ਕਿਸਾਨਾਂ ਦੀ ਆਰਥਿਕਤਾ, ਦੇਸ਼ ਦੀ ਆਰਥਿਕਤਾ, ਪੇਂਡੂ ਆਰਥਿਕਤਾ ਅਤੇ ਇਹ ਹੀ ਨਹੀਂ, ਹਰ ਪਰਿਵਾਰ ਦੀ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ।

ਉਨ੍ਹਾਂ ਆਪ੍ਰੇਸ਼ਨ ‘ਸੰਧੂਰ’ ਦੀ ਗੱਲ ਕਰਦੇ ਹੋਏ ਕਿਹਾ ਕਿ ਇਹ ਮਾਨਸੂਨ ਇਜਲਾਸ ਜਿੱਤ ਦਾ ਜਸ਼ਨ ਹੈ। ਪੂਰੀ ਦੁਨੀਆ ਨੇ ਭਾਰਤ ਦੀ ਫੌਜੀ ਸ਼ਕਤੀ ਦੀ ਤਾਕਤ ਦੇਖੀ ਹੈ। ਆਪ੍ਰੇਸ਼ਨ ਸੰਧੂਰ ਵਿਚ ਭਾਰਤੀ ਫੌਜ ਦੁਆਰਾ ਨਿਰਧਾਰਤ ਟੀਚਾ 100% ਪ੍ਰਾਪਤ ਕੀਤਾ ਗਿਆ ਸੀ। ਆਪ੍ਰੇਸ਼ਨ ਸੰਧੂਰ ਦੇ ਤਹਿਤ, ਅੱਤਵਾਦੀਆਂ ਦੇ ਮਾਲਕਾਂ ਦੇ ਘਰ 22 ਮਿੰਟਾਂ ਦੇ ਅੰਦਰ-ਅੰਦਰ ਢਾਹ ਦਿੱਤੇ ਗਏ ਸਨ। ਦੁਨੀਆ ਮੇਡ ਇਨ ਇੰਡੀਆ ਫੌਜੀ ਸ਼ਕਤੀ ਦੇ ਇਸ ਨਵੇਂ ਰੂਪ ਵੱਲ ਬਹੁਤ ਆਕਰਸ਼ਿਤ ਹੋਈ ਹੈ। ਇਨ੍ਹੀਂ ਦਿਨੀਂ, ਜਦੋਂ ਵੀ ਮੈਂ ਦੁਨੀਆ ਦੇ ਲੋਕਾਂ ਨੂੰ ਮਿਲਦਾ ਹਾਂ, ਭਾਰਤ ਦੁਆਰਾ ਬਣਾਏ ਜਾ ਰਹੇ ਮੇਡ ਇਨ ਇੰਡੀਆ ਹਥਿਆਰਾਂ ਪ੍ਰਤੀ ਦੁਨੀਆ ਦਾ ਆਕਰਸ਼ਣ ਵਧਦਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ