JALANDHAR WEATHER

ਕੈਨੇਡਾ ਦੀ ਓਲੀਵੀਆ ਸਮਿੱਥ ਬਣੀ ਵਿਸ਼ਵ ਦੀ ਸਭ ਤੋਂ ਮਹਿੰਗੀ ਫੁੱਟਬਾਲ ਖਿਡਾਰਨ

ਜਲੰਧਰ, 18 ਜੁਲਾਈ (ਡਾ.ਜਤਿੰਦਰ ਸਾਬੀ)-ਕੈਨੇਡਾ ਦੀ ਫੁੱਟਬਾਲ ਖਿਡਾਰਨ ਓਲੀਵੀਆ ਸਮਿੱਥ ਨੇ ਵਿਸ਼ਵ ਦੀ ਸਭ ਤੋਂ ਮਹਿੰਗੀ ਫੁੱਟਬਾਲ ਖਿਡਾਰਨ ਬਣਕੇ ਸੁਰਖੀਆਂ ਬਟੋਰੀਆਂ ਹਨ ਤੇ ਇਸ ਨੇ ਲਿਵਰਪੂਲ ਤੋਂ ਆਰਸੇਨਲ ਨਾਲ 1 ਮਿਲੀਅਨ (ਲਗਭਗ 11.3 ਕਰੋੜ) ਦੇ ਵਿਸ਼ਵ ਰਿਕਾਰਡ ਬਦਲੀ ਕੀਮਤ (ਇਕਰਾਰਨਾਮੇ) ਤੇ ਹਸਤਾਖਰ ਕੀਤੇ ਹਨ | 20 ਸਾਲ ਦੀ ਓਲੀਵੀਆ ਨੇ ਮਹਿਲਾਵਾਂ ਦੇ ਖੇਡ ਦੇ ਪਿਛਲੇ ਅਜਿਹੇ ਰਿਕਾਰਡ ਨੂੰ ਤੋੜ ਦਿੱਤਾ ਜੋ 10.2 ਕਰੋੜ ਸੀ | ਓਲੀਵੀਆ ਸਮਿੱਥ ਨੇ ਨਾਰਥ ਲੰਡਨ ਕਲੱਬ ਨਾਲ ਚਾਰ ਸਾਲ ਦਾ ਇਕਰਾਰ ਕੀਤਾ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ