ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਲੌਂਗੋਵਾਲ ਵਿਖੇ ਵੰਡੀਆਂ ਲੱਖਾਂ ਰੁਪਏ ਦੀਆਂ ਗ੍ਰਾਂਟਾਂ

ਲੌਂਗੋਵਾਲ, 18 ਜੁਲਾਈ (ਸ.ਸ.ਖੰਨਾ, ਵਿਨੋਦ)-ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਲੱਖਾਂ ਰੁਪਏ ਦੇ ਚੈੱਕ ਵੰਡਣ ਲਈ ਕਮਿਊਨਿਟੀ ਸੈਂਟਰ ਪੱਤੀ ਝਾੜੋ ਲੌਂਗੋਵਾਲ ਪੁੱਜੇ ਜਿਥੇ ਉਨ੍ਹਾਂ ਲੌਂਗੋਵਾਲ ਵਿਖੇ 14 ਕੰਮਾਂ ਲਈ 50.15 ਲੱਖ ਰੁਪਏ, ਇਸੇ ਤਰ੍ਹਾਂ ਉਨ੍ਹਾਂ ਨੇ 11 ਪਿੰਡੀਆਂ ਦੇ 11 ਕੰਮਾਂ ਲਈ 18.79 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ, ਉਹ ਪੜਾਅਵਾਰ ਪੂਰੇ ਕੀਤੇ ਜਾ ਰਹੇ ਹਨ ਜਿਵੇਂ ਕਿ ਸੜਕਾਂ, ਗਲੀਆਂ, ਸਟਰੀਟ ਲਾਈਟਾਂ, ਪਾਰਕਾਂ, ਪਾਣੀ ਦੀ ਨਿਕਾਸੀ ਅਤੇ ਸਕੂਲਾਂ ਸਬੰਧੀ ਵੱਡੇ ਪੱਧਰ ਉਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਉਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ਬਲਵਿੰਦਰ ਸਿੰਘ ਢਿੱਲੋਂ, ਵਿਕੀ ਵਸ਼ਿਸ਼ਟ, ਅੰਮ੍ਰਿਤਪਾਲ ਸਿੰਘ ਸਿੱਧੂ, ਰਾਜ ਸਿੰਘ ਰਾਜੂ, ਕਮਲ ਬਰਾੜ, ਸੁਖਪਾਲ ਸਿੰਘ ਬਾਜਵਾ, ਸੂਬੇਦਾਰ ਮੇਲਾ ਸਿੰਘ, ਜੁਗਰਾਜ ਸਿੰਘ, ਦਰਸ਼ਨ ਸਿੰਘ ਸਰਪੰਚ, ਨਿਹਾਲ ਸਿੰਘ ਸਰਪੰਚ, ਭੀਮ ਦਾਸ ਸਰਪੰਚ, ਜਗਸੀਰ ਸਿੰਘ ਸਰਪੰਚ, ਮਾਸਟਰ ਜੋਰਾ ਸਿੰਘ, ਬਲਕਾਰ ਸਿੰਘ, ਗੁਰਜੰਟ ਖਾਨ ਆਦਿ ਹਾਜ਼ਰ ਸਨ।