ਦਸੂਹਾ ਦੇ ਇਕ ਨਾਮੀ ਕੱਪੜਾ ਵਪਾਰੀ ਨੂੰ 50 ਲੱਖ ਦੀ ਫਿਰੌਤੀ ਦੀ ਮਿਲੀ ਧਮਕੀ

ਦਸੂਹਾ, 18 ਜੁਲਾਈ (ਕੌਸ਼ਲ)-ਦਸੂਹਾ ਦੇ ਇਕ ਨਾਮੀ ਕੱਪੜਾ ਵਪਾਰੀ ਨੂੰ 50 ਲੱਖ ਦੀ ਫਿਰੌਤੀ ਦੀ ਧਮਕੀ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੱਪੜਾ ਵਪਾਰੀ ਦੇ ਲੜਕੇ ਨੂੰ ਫੋਨ ਆਇਆ ਸੀ ਅਤੇ ਧਮਕੀ ਦੇਣ ਵਾਲੇ ਨੇ ਲੜਕੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਕੋਲੋਂ ਬਦਲੇ ਵਿਚ 50 ਲੱਖ ਦੀ ਫਿਰੌਤੀ ਮੰਗੀ ਹੈ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਡੀ.ਐਸ. ਪੀ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।