ਨਹਿਰ 'ਚ ਨਹਾਉਂਦੇ ਸਮੇਂ ਨੌਜਵਾਨ ਦੇ ਡੁੱਬਣ ਨਾਲ ਨੌਜਵਾਨ ਲਾਪਤਾ
ਜੈਂਤੀਵਾਲ, ਜੇਠੂਵਾਲ , 18 ਜੁਲਾਈ (ਭੁਪਿੰਦਰ ਸਿੰਘ ਗਿੱਲ, ਮਿੱਤਰਪਾਲ ਸਿੰਘ ਰੰਧਾਵਾ) - ਕਸਬੇ ਦੀ ਸਥਿਤ ਅਪਰਦੁਆਰ ਨਹਿਰ ਜੇਠੂਵਾਲ ਵਿਚ ਨਹਾਉਣ ਸਮੇਂ ਨੌਜਵਾਨ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਦੋਸਤਾਂ ਨਾਲ ਜੇਠੂਵਾਲ ਨਹਿਰ ਵਿਚ ਨਹਾਉਣ ਗਿਆ ਹੋਇਆ ਸੀ ਜੋ ਨਹਿਰ ਵਿਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਨੌਜਵਾਨ ਲਾਪਤਾ ਹੋ ਗਿਆ। ਇਸ ਦੀ ਪਹਿਚਾਨ ਅਰਸ਼ਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਮੀਆਂ ਪੰਧੇਰ ਪੁਲਿਸ ਥਾਣਾ ਕੱਥੂਨੰਗਲ ਵਜੋਂ ਹੋਈ ਹੈ।
ਨੌਜਵਾਨ ਦੇ ਪਰਿਵਾਰ ਨੂੰ ਪਤਾ ਲੱਗਣ 'ਤੇ ਤੁਰੰਤ ਗੋਤਾਖੋਰਾਂ ਨੂੰ ਲਿਆ ਕੇ ਨੌਜਵਾਨ ਦੇ ਲੱਭਣ ਦੀ ਭਾਲ ਸ਼ੁਰੂ ਕਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਨੌਜਵਾਨ ਦਾ ਕੋਈ ਪਤਾ ਨਹੀਂ ਲੱਗਾ।