ਕੁਨੋ ਨੈਸ਼ਨਲ ਪਾਰਕ ’ਚ 8 ਸਾਲਾ ਮਾਦਾ ਚੀਤਾ ਦੀ ਮੌਤ


ਭੋਪਾਲ, 12 ਜੁਲਾਈ- ਅਧਿਕਾਰੀਆਂ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਕੁਨੋ ਨੈਸ਼ਨਲ ਪਾਰਕ ਦੀ 8 ਸਾਲਾ ਨਾਮੀਬੀਅਨ ਮਾਦਾ ਚੀਤਾ ਨਾਭਾ ਦੀ ਅੱਜ ਮੌਤ ਹੋ ਗਈ, ਜੋ ਕਿ ਇਕ ਹਫ਼ਤਾ ਪਹਿਲਾਂ ਆਪਣੇ ਸਾਫਟ ਰੀਲੀਜ਼ ਬੋਮਾ ਦੇ ਅੰਦਰ ਸ਼ਿਕਾਰ ਕਰਨ ਦੀ ਕੋਸ਼ਿਸ਼ ਦੌਰਾਨ ਜ਼ਖਮੀ ਹੋ ਗਈ ਸੀ। ਇਸ ਸੰਬੰਧੀ ਇਕ ਪੱਤਰ ਜਾਰੀ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਨਾਭਾ, 8 ਸਾਲਾ ਨਾਮੀਬੀਅਨ ਮਾਦਾ ਇਕ ਹਫ਼ਤਾ ਪਹਿਲਾਂ ਆਪਣੇ ਸਾਫ਼ਟ ਰੀਲੀਜ਼ ਬੋਮਾ ਦੇ ਅੰਦਰ ਸ਼ਿਕਾਰ ਕਰਨ ਦੀ ਕੋਸ਼ਿਸ਼ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ । ਉਸ ਦੇ ਫ੍ਰੈਕਚਰ ਹੋਣ ਦੇ ਨਾਲ-ਨਾਲ ਹੋਰ ਵੀ ਕਈ ਸੱਟਾਂ ਲੱਗੀਆਂ ਸਨ ਤੇ ਇਕ ਹਫ਼ਤੇ ਤੋਂ ਇਲਾਜ ਅਧੀਨ ਸੀ। ਅੱਜ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਨੇ ਦਮ ਤੋੜ ਦਿੱਤਾ।
ਜਾਣਕਾਰੀ ਅਨੁਸਾਰ ਕੁਨੋ ਕੋਲ ਹੁਣ 26 ਚੀਤੇ, 9 ਬਾਲਗ (6 ਮਾਦਾ, 3 ਨਰ) ਤੇ 17 ਬੱਚੇ ਹਨ ਤੇ ਸਾਰੇ ਸਿਹਤਮੰਦ ਤੇ ਤੰਦਰੁਸਤ ਹਨ।