ਨੈਨੀ ਦਾ ਕੰਮ ਕਰਨ ਵਾਲੀ ਲੜਕੀ ਵਲੋਂ ਆਤਮ ਹੱਤਿਆ
ਮਕਸੂਦਾਂ, (ਜਲੰਧਰ), 12 ਜੁਲਾਈ (ਸੌਰਵ ਮਹਿਤਾ)- ਥਾਣਾ ਡਿਵੀਜ਼ਨ ਨੰਬਰ 8 ਦੇ ਅਧੀਨ ਆਉਂਦੇ ਸ਼ੰਕਰ ਗਾਰਡਨ ਕਲੋਨੀ ਦੇ ਇਕ ਘਰ ਵਿਚ ਨੈਨੀ ਦਾ ਕੰਮ ਕਰਨ ਵਾਲੀ ਪ੍ਰਵਾਸੀ ਲੜਕੀ ਵਲੋਂ ਘਰ ਦੇ ਅੰਦਰ ਹੀ ਆਤਮ ਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ। ਆਤਮ ਹੱਤਿਆ ਦੀ ਸੂਚਨਾ ਮਿਲਦੇ ਹੀ ਥਾਣਾ 8 ਦੀ ਪੁਲਿਸ ਮੌਕੇ ’ਤੇ ਪਹੁੰਚ ਚੁੱਕੀ ਹੈ, ਜਿਨ੍ਹਾਂ ਵਲੋਂ ਸਾਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।