JALANDHAR WEATHER

ਰਾਧਿਕਾ ਯਾਦਵ ਹੱਤਿਆਕਾਂਡ : ਦੋਸ਼ੀ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ

ਗੁਰੂਗ੍ਰਾਮ, 12 ਜੁਲਾਈ-ਰਾਧਿਕਾ ਯਾਦਵ ਕਤਲ ਕੇਸ ਵਿਚ ਦੋਸ਼ੀ ਦੀਪਕ ਯਾਦਵ (ਰਾਧਿਕਾ ਯਾਦਵ ਦੇ ਪਿਤਾ) ਨੂੰ ਗੁਰੂਗ੍ਰਾਮ ਪੁਲਿਸ ਨੇ ਅਦਾਲਤ ਤੋਂ ਜੇਲ੍ਹ ਭੇਜਿਆ ਹੈ। ਗੁਰੂਗ੍ਰਾਮ ਅਦਾਲਤ ਨੇ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਹਰਿਆਣਾ ਦੇ ਗੁਰੂਗ੍ਰਾਮ 'ਚ 25 ਸਾਲਾ ਸਾਬਕਾ ਰਾਜ ਪੱਧਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਕਤਲ ਕੀਤਾ ਗਿਆ ਸੀ। ਡੀ.ਐਸ.ਪੀ. ਸੰਦੀਪ ਸਿੰਘ ਅਨੁਸਾਰ ਜਾਂਚ ਤੋਂ ਪਤਾ ਲੱਗਾ ਹੈ ਕਿ ਰਾਧਿਕਾ ਇਕ ਟੈਨਿਸ ਅਕੈਡਮੀ ਚਲਾਉਂਦੀ ਸੀ ਤੇ ਉਸ ਦੇ ਪਿਤਾ (ਦੀਪਕ ਯਾਦਵ) ਇਸ ਤੋਂ ਬਿਲਕੁਲ ਵੀ ਖ਼ੁਸ਼ ਨਹੀਂ ਸਨ। ਮ੍ਰਿਤਕਾ ਨਾਲ ਟੈਨਿਸ ਅਕੈਡਮੀ ਚਲਾਉਣ ਨੂੰ ਲੈ ਕੇ ਹੋਏ ਝਗੜੇ ਕਾਰਨ ਪਿਤਾ ਨੇ ਆਪਣੇ ਲਾਇਸੈਂਸੀ ਹਥਿਆਰ ਤੋਂ ਤਿੰਨ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ, ਜਿਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਨੇ ਮੁਲਜ਼ਮ ਪਿਤਾ ਨੂੰ 14 ਦਿਨਾਂ ਦੀ ਪੁਲਿਸ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ