ਸਿੱਖ ਵਿਰੋਧੀ ਦੰਗੇ: ਹਰਪਾਲ ਕੌਰ ਬੇਦੀ ਨੇ ਦਰਜ ਕਰਵਾਏ ਆਪਣੇ ਬਿਆਨ

ਨਵੀਂ ਦਿੱਲੀ, 12 ਜੁਲਾਈ- 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਹਰਪਾਲ ਕੌਰ ਬੇਦੀ ਦਾ ਬਿਆਨ ਦਰਜ ਕੀਤਾ। ਉਸ ਨੇ ਕਿਹਾ ਕਿ ਉਸਨੇ ਸੀ.ਬੀ.ਆਈ. ਨੂੰ ਆਪਣਾ ਬਿਆਨ ਸੀ.ਬੀ.ਆਈ. ਜਾਂ ਕਿਸੇ ਵੀ ਰਾਜਨੀਤਿਕ ਨੇਤਾ ਦੇ ਪ੍ਰਭਾਵ ਤੋਂ ਬਿਨਾਂ ਦਿੱਤਾ ਹੈ।
ਉਹ ਨਵੰਬਰ 1984 ਵਿਚ ਪੁਲ ਬੰਗਸ਼ ਖੇਤਰ ਵਿਚ 2 ਸਿੱਖਾਂ ਦੇ ਕਤਲ ਦੀ ਚਸ਼ਮਦੀਦ ਗਵਾਹ ਹੈ। ਜਗਦੀਸ਼ ਟਾਈਟਲਰ ਦੇ ਵਕੀਲ ਨੇ ਕਿਹਾ ਕਿ ਉਸ ਨੂੰ ਫਸਾਉਣਾ ਇਕ ਝੂਠਾ ਕੇਸ ਹੈ, ਇਸ ਵਿਚ ਕੋਈ ਸੱਚਾਈ ਨਹੀਂ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 21 ਜੁਲਾਈ ਨੂੰ ਤੈਅ ਕੀਤੀ ਗਈ ਹੈ।