JALANDHAR WEATHER

ਅੰਮ੍ਰਿਤਸਰ-ਤਰਨਤਾਰਨ ਰੋਡ ਚੱਬਾ ਨੇੜੇ ਗਊਮਾਸ ਫੜਿਆ

ਚੱਬਾ, 12 ਜੁਲਾਈ (ਜੱਸਾ ਅਨਜਾਣ)-ਅੰਮ੍ਰਿਤਸਰ-ਤਰਨਤਾਰਨ ਰੋਡ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਨੇੜੇ ਮਹਾਰਾਜਾ ਪੈਲੇਸ ਨਜ਼ਦੀਕ ਗਊ ਮਾਸ ਦੀ ਫੈਕਟਰੀ ਫੜੀ ਹੈ। ਇਸ ਮੌਕੇ ਗਊ ਰੱਖਿਆ ਦੇ ਕੌਮੀ ਪ੍ਰਧਾਨ ਸਤੀਸ਼ ਸ਼ਰਮਾ ਨੇ ਪੁਲਿਸ ਥਾਣਾ ਚਾਟੀਵਿੰਡ ਵਿਖੇ ਪਹੁੰਚ ਕੇ ਇਤਲਾਹ ਦੇ ਕੇ ਮੌਕੇ ਉਤੇ ਕੁਝ ਲੋਕਾਂ ਨੂੰ ਕਾਬੂ ਕੀਤਾ ਤੇ ਪਰਚੇ ਦਰਜ ਕੀਤੇ ਗਏ ਤੇ ਕੁਝ ਫਰਾਰ ਹੋ ਗਏ। 

ਇਹ ਮਾਸ 16 ਕੁਇੰਟਲ ਦੱਸਿਆ ਜਾ ਰਿਹਾ ਹੈ। ਇਸ ਮੌਕੇ ਡੀ. ਐਸ. ਪੀ. ਲਖਵਿੰਦਰ ਸਿੰਘ ਕਲੇਰ ਦਿਹਾਤੀ, ਐਸ. ਐਚ. ਓ. ਹਰਿਸਿਮਰਨਪ੍ਰੀਤ ਕੌਰ ਨੇ ਪੁਲਿਸ ਪਾਰਟੀ ਸਮੇਤ ਪੁੱਜ ਕੇ ਪੰਜ ਵਿਅਤੀਆਂ ਨੂੰ ਕਾਬੂ ਕਰਕੇ ਪਰਚੇ ਦਰਜ ਕੀਤੇ ਜਿਨ੍ਹਾਂ ਵਿਚ ਨਸੀਮ ਅੰਸਾਰੀ ਉਰਫ ਬਿੱਟੂ, ਸਾਨੂੰ ਪੁੱਤਰ ਅਬਦਲ, ਇਮਰਾਨ ਪੁੱਤਰ ਇਗਰਿਸ,ਹਸੀਨ ਮੁਹੰਮਦ ਪੁੱਤਰ ਸ਼ਮੀਮ ਤੇ ਮੁਹੰਮਦ ਇਮਰਾਨ ਸਾਰੇ ਵਾਸੀ ਉੱਤਰ ਪ੍ਰਦੇਸ਼ ਹਨ। ਇਸ ਗਰੋਹ ਦਾ ਮੁੱਖ ਦੋਸ਼ੀ ਮੁਹੰਮਦ ਇਮਰਾਨ ਪੁੱਤਰ ਬਬਲੂ ਵਾਸੀ ਮੇਰਠ ਮੌਕੇ ਤੋਂ ਫ਼ਰਾਰ ਹੋਣ ਵਿਚ ਸਫਲ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ