JALANDHAR WEATHER

ਤੀਜੇ ਟੈਸਟ ਮੈਚ ਦੌਰਾਨ ਕੇ.ਐਲ. ਰਾਹੁਲ ਨੇ ਮਾਰਿਆ ਸ਼ਾਨਦਾਰ ਸੈਂਕੜਾ

ਲੰਡਨ, 12 ਜੁਲਾਈ-ਤੀਜੇ ਟੈਸਟ ਵਿਚ ਕੇ.ਐਲ. ਰਾਹੁਲ ਨੇ ਸ਼ਾਨਦਾਰ ਸੈਂਕੜਾ ਪਹਿਲੀ ਪਾਰੀ ਵਿਚ ਮਾਰਿਆ ਹੈ। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਲਾਰਡਸ ਕ੍ਰਿਕਟ ਗਰਾਊਂਡ 'ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 387 ਦੌੜਾਂ ਬਣਾਈਆਂ। ਰਿਸ਼ਭ ਪੰਤ 112 ਗੇਂਦਾਂ ਵਿਚ 74 ਦੌੜਾਂ ਬਣਾਉਣ ਤੋਂ ਬਾਅਦ ਰਨ ਆਊਟ ਹੋ ਗਏ। ਰਾਹੁਲ ਅਤੇ ਪੰਤ ਨੇ ਚੌਥੀ ਵਿਕਟ ਲਈ 198 ਗੇਂਦਾਂ ਵਿਚ 141 ਦੌੜਾਂ ਦੀ ਸਾਂਝੇਦਾਰੀ ਕੀਤੀ। 

ਦੱਸ ਦਈਏ ਕਿ ਭਾਰਤ ਦੇ ਸਟਾਰ ਬੱਲੇਬਾਜ਼ ਕੇ.ਐਲ. ਰਾਹੁਲ ਨੇ ਆਪਣੀ ਪਾਰੀ ਵਿਚ 13 ਚੌਕੇ ਲਗਾਏ। ਕੇ.ਐਲ. ਰਾਹੁਲ ਨੇ ਇੰਗਲੈਂਡ ਵਿਰੁੱਧ ਤੀਜੇ ਟੈਸਟ ਵਿਚ ਲਾਰਡਜ਼ ਕ੍ਰਿਕਟ ਗਰਾਊਂਡ 'ਤੇ ਸੈਂਕੜਾ ਲਗਾਇਆ ਹੈ। ਰਾਹੁਲ ਨੇ ਇਥੇ ਦੂਜੀ ਵਾਰ ਸੈਂਕੜਾ ਲਗਾਇਆ ਹੈ। ਇਸ ਤੋਂ ਪਹਿਲਾਂ, ਉਸਨੇ 2021 ਵਿਚ 129 ਦੌੜਾਂ ਬਣਾਈਆਂ ਸਨ। ਰਾਹੁਲ ਨੇ 176 ਗੇਂਦਾਂ ਵਿਚ 100 ਦੌੜਾਂ ਪੂਰੀਆਂ ਕੀਤੀਆਂ। ਇੰਗਲੈਂਡ ਨੇ ਪਹਿਲਾ ਟੈਸਟ 5 ਵਿਕਟਾਂ ਨਾਲ ਜਿੱਤਿਆ ਸੀ, ਜਦੋਂਕਿ ਭਾਰਤ ਨੇ ਦੂਜਾ ਟੈਸਟ ਮੈਚ 336 ਦੌੜਾਂ ਨਾਲ ਜਿੱਤ ਕੇ ਲੜੀ 1-1 ਨਾਲ ਬਰਾਬਰ ਕਰ ਲਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ