JALANDHAR WEATHER

ਪਾਕਿ ਅਦਾਕਾਰਾ ਹੁਮੈਰਾ ਅਸਗਰ ਅਲੀ ਮੌਤ ਤੋਂ 9 ਮਹੀਨੇ ਬਾਅਦ ਆਪਣੇ ਘਰ ਮਿ੍ਤਕ ਮਿਲੀ

ਕਰਾਚੀ, 11 ਜੁਲਾਈ (ਏਜੰਸੀ)-ਪਾਕਿਸਤਾਨੀ ਮਾਡਲ ਤੇ ਅਦਾਕਾਰਾ ਹੁਮੈਰਾ ਅਸਗਰ ਅਲੀ 8 ਜੁਲਾਈ ਨੂੰ ਕਰਾਚੀ ਦੇ ਡਿਫੈਂਸ ਹਾਊਸਿੰਗ ਅਥਾਰਟੀ (ਡੀ.ਐਚ.ਏ.) 'ਚ ਸਥਿਤ ਆਪਣੇ ਅਪਾਰਟਮੈਂਟ 'ਚ ਮਿ੍ਤਕ ਮਿਲੀ, ਸਥਾਨਕ ਪੁਲਿਸ ਨੇ ਦੱਸਿਆ ਕਿ ਜਦੋਂ ਲਾਸ਼ ਮਿਲੀ ਤਾਂ ਅਦਾਕਾਰਾ 9 ਮਹੀਨਿਆਂ ਤੋਂ ਵੱਧ ਸਮੇਂ ਤੋਂ ਮਰ ਚੁੱਕੀ ਸੀ, ਡਾਕਟਰਾਂ ਨੇ ਕਿਹਾ ਕਿ ਇਹ ਇੰਨੀ ਜ਼ਿਆਦਾ ਸੜ ਚੁੱਕੀ ਹੈ ਕਿ ਇਹ ਪਤਾ ਲਗਾਉਣਾ ਲਗਭਗ ਅਸੰਭਵ ਹੈ ਕਿ ਉਸਦੀ ਮੌਤ ਕਿਵੇਂ ਹੋਈ | ਇਕ ਅਧਿਕਾਰੀ ਦੇ ਅਨੁਸਾਰ 32 ਸਾਲਾ ਅÏਰਤ ਨੂੰ ਉਦੋਂ ਲੱਭਿਆ ਗਿਆ ਜਦੋਂ ਪੁਲਿਸ ਤੇ ਇਕ ਅਦਾਲਤ ਦੇ ਬੇਲੀਫ਼ ਕਿਰਾਏ ਦਾ ਭੁਗਤਾਨ ਨਾ ਕਰਨ ਕਾਰਨ ਫਲੈਟ ਖਾਲੀ ਕਰਨ ਦੇ ਅਦਾਲਤੀ ਹੁਕਮ ਨੂੰ ਲਾਗੂ ਕਰਨ ਲਈ ਪਹੁੰਚੇ | ਜਦੋਂ ਉਸਦੇ ਦਰਵਾਜ਼ੇ 'ਤੇ ਵਾਰ-ਵਾਰ ਦਸਤਕ ਦੇਣ 'ਤੇ ਜਵਾਬ ਨਹੀਂ ਮਿਲਿਆ, ਤਾਂ ਅਧਿਕਾਰੀ ਜ਼ਬਰਦਸਤੀ ਉਸਦੇ ਅਪਾਰਟਮੈਂਟ 'ਚ ਦਾਖਲ ਹੋਏ, ਜਿੱਥੇ ਉਨ੍ਹਾਂ ਨੂੰ ਉਸਦੀ ਸੜੀ ਹੋਈ ਲਾਸ਼ ਮਿਲੀ | ਮਾਮਲਾ ਹੋਰ ਵੀ ਦੁਖਦਾਈ ਹੋ ਗਿਆ ਜਦੋਂ ਉਸਦੇ ਪਰਿਵਾਰ ਨੇ ਉਸਦੀ ਲਾਸ਼ ਦਾ ਦਾਅਵਾ ਕਰਨ ਤੋਂ ਇਨਕਾਰ ਕਰ ਦਿੱਤਾ | ਪੁਲਿਸ ਦੇ ਅਨੁਸਾਰ, ਅਸਗਰ ਦੇ ਪਰਿਵਾਰ ਨੇ 2 ਸਾਲ ਪਹਿਲਾਂ ਉਸ ਨਾਲ ਸੰਬੰਧ ਤੋੜ ਲਏ ਸਨ ਤੇ ਉਸਨੂੰ ਦਫ਼ਨਾਉਣ ਦੇ ਪ੍ਰਬੰਧ ਕਰਨ 'ਚ ਕੋਈ ਦਿਲਚਸਪੀ ਨਹੀਂ ਦਿਖਾਈ | ਅਧਿਕਾਰੀਆਂ ਨੇ ਉਦੋਂ ਤੋਂ ਉਸਦੇ ਅੰਤਿਮ ਸੰਸਕਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ, ਛੀਪਾ ਫਾਊਾਡੇਸ਼ਨ ਨੇ ਲਾਸ਼ ਨੂੰ ਕੋਲਡ ਸਟੋਰੇਜ 'ਚ ਰੱਖ ਦਿੱਤਾ ਹੈ | ਪੁਲਿਸ ਨੇ ਦੱਸਿਆ ਕਿ ਹੁਮੈਰਾ 2018 ਤੋਂ ਅਪਾਰਟਮੈਂਟ ਵਿੱਚ ਇਕੱਲੀ ਰਹਿ ਰਹੀ ਸੀ ਅਤੇ 2024 ਦੇ ਸ਼ੁਰੂ ਵਿੱਚ ਕਥਿਤ ਤੌਰ 'ਤੇ ਕਿਰਾਇਆ ਦੇਣਾ ਬੰਦ ਕਰ ਦਿੱਤਾ ਸੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ