JALANDHAR WEATHER

India vs England ਤੀਜਾ ਟੈਸਟ : ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ 145 ਦੌੜਾਂ ਬਣਾਈਆਂ

ਬੁਮਰਾਹ ਨੇ ਕੀਤੀਆਂ 5 ਵਿਕਟਾਂ ਹਾਸਿਲ
 ਲੰਡਨ, 11 ਜੁਲਾਈ (ਏਜੰਸੀ)-ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ 2024-25 ਦੇ ਲਈ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ | ਲੰਡਨ ਦੇ ਲਾਰਡਜ਼ ਕਿ੍ਕਟ ਗਰਾਊਂਡ 'ਚ ਅੱਜ ਇੰਗਲੈਂਡ ਦੀ ਪਹਿਲੀ ਪਾਰੀ 387 ਦੌੜਾਂ 'ਤੇ ਸਿਮਟ ਗਈ ਜਦਕਿ ਭਾਰਤ ਨੇ ਪਹਿਲੀ ਪਾਰੀ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 145 ਦੌੜਾਂ ਬਣਾ ਕੇ ਦਿਨ ਦੀ ਖੇਡ ਸਮਾਪਤ ਕੀਤੀ | ਭਾਰਤੀ ਦੇ ਨੰਬਰ 1 ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, ਅੱਜ ਇੰਗਲੈਂਡ ਦੀਆਂ 5 ਵਿਕਟਾਂ ਹਾਸਿਲ ਕੀਤੀਆਂ | ਇੰਗਲੈਂਡ ਨੇ ਅੱਜ ਦੂਜੇ ਦਿਨ ਦੀ ਖੇਡ 4 ਵਿਕਟਾਂ 'ਤੇ 251 ਦੌੜਾਂ 'ਤੋਂ ਸ਼ੁਰੂ ਕੀਤੀ | ਬੁਮਰਾਹ ਨੇ ਪਹਿਲੇ ਸੈਸ਼ਨ 'ਚ 3 ਵਿਕਟਾਂ ਲਈਆਂ | ਉਸਨੇ ਬੇਨ ਸਟੋਕਸ, ਜੋ ਰੂਟ ਅਤੇ ਕਿ੍ਸ ਵੋਕਸ ਨੂੰ ਪੈਵੇਲੀਅਨ ਭੇਜਿਆ | ਇਸ ਤੋਂ ਬਾਅਦ ਜੈਮੀ ਸਮਿਥ ਤੇ ਬ੍ਰਾਇਡਨ ਕਾਰਸੇ ਨੇ ਕਮਾਨ ਸੰਭਾਲੀ | ਜਿਸ ਨੂੰ ਸਿਰਾਜ ਨੇ ਤੋੜਿਆ | ਉਸਨੇ ਜੈਮੀ ਸਮਿਥ ਨੂੰ ਆਪਣਾ ਸ਼ਿਕਾਰ ਬਣਾਇਆ | ਇਸ ਤੋਂ ਬਾਅਦ ਬੁਮਰਾਹ ਨੇ ਜੋਫਰਾ ਆਰਚਰ ਦੇ ਰੂਪ 'ਚ ਇੰਗਲੈਂਡ ਨੂੰ 9ਵਾਂ ਝਟਕਾ ਦਿੱਤਾ | ਹਾਲਾਂਕਿ, ਬ੍ਰਾਇਡਨ ਕਾਰਸੇ ਆਪਣਾ ਪਹਿਲਾ ਅਰਧ ਸੈਂਕੜਾ ਪੂਰਾ ਕਰਨ 'ਚ ਕਾਮਯਾਬ ਰਿਹਾ | ਫਿਰ ਉਸਨੂੰ ਸਿਰਾਜ ਨੇ ਬੋਲਡ ਕੀਤਾ | ਸ਼ੋਏਬ ਬਸ਼ੀਰ ਇਕ ਦੌੜ ਬਣਾਉਣ ਤੋਂ ਬਾਅਦ ਅਜੇਤੂ ਰਿਹਾ | ਬੁਮਰਾਹ ਦੀਆਂ 5 ਵਿਕਟਾਂ ਤੋਂ ਇਲਾਵਾ ਮੁਹੰਮਦ ਸਿਰਾਜ ਤੇ ਨਿਤੀਸ਼ ਕੁਮਾਰ ਰੈਡੀ ਨੇ 2-2 ਵਿਕਟਾਂ ਹਾਸਿਲ ਕੀਤੀਆਂ ਤੇ ਰਵਿੰਦਰ ਜਡੇਜਾ ਨੇ ਇਕ ਵਿਕਟ ਹਾਸਿਲ ਕੀਤੀ | ਭਾਰਤ ਲਈ ਪਹਿਲੀ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਯਸ਼ਸਵੀ ਜੈਸਵਾਲ ਤੇ ਕੇ.ਐਲ. ਰਾਹੁਲ ਕ੍ਰੀਜ਼ 'ਤੇ ਪਹੁੰਚੇ | ਪਰ ਸ਼ੁਰੂਆਤ 'ਚ ਹੀ ਜੋਫਰਾ ਆਰਚਰ ਨੇ ਯਸ਼ਸਵੀ ਜੈਸਵਾਲ ਨੂੰ ਹੈਰੀ ਬਰੂਕ ਹੱਥੋਂ ਕੈਚ ਕਰਵਾ ਆਉਟ ਕਰ ਦਿੱਤਾ | ਜਿਸ ਮਗਰੋਂ ਕਰੁਣ ਨਾਇਰ ਕੇ.ਐਲ. ਰਾਹੁਲ ਦਾ ਸਾਥ ਦੇਣ ਲਈ ਆਏ ਹੈ | ਪਰ ਬੈਨ ਸਟੋਕਸ ਨੇ ਕਰੁਣ ਨਾਇਰ ਨੂੰ ਆਪਣਾ ਸ਼ਿਕਾਰ ਬਣਾ ਲਿਆ | ਅੱਜ ਕਪਤਾਨ ਸ਼ੁਭਮਨ ਗਿੱਲ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਤੇ 16 ਦੌੜਾਂ 'ਤੇ ਹੀ ਉਨ੍ਹਾਂ ਨੂੰ ਪੈਵੇਲਿਅਨ ਵਾਪਿਸ ਜਾਣਾ ਪਿਆ | ਭਾਰਤ ਲਈ ਰਾਹਤ ਦੀ ਗੱਲ ਇਹ ਹੈ ਕਿ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਬੱਲੇਬਾਜ਼ੀ ਲਈ ਉਤਰੇ ਹਨ | ਜੋ ਕਿ ਬੀਤੇ ਦਿਨ ਜ਼ਖਮੀ ਹੋ ਗਏ ਸਨ | ਕੇ.ਐਲ ਰਾਹੁਲ ਨੇ ਵੀ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ | ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ, ਭਾਰਤ ਨੇ ਪਹਿਲੀ ਪਾਰੀ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 145 ਦੌੜਾਂ ਬਣਾ ਲਈਆਂ ਹਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ