JALANDHAR WEATHER

ਸਦਨ ’ਚ ਪਾਣੀਆਂ ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੰਬੋਧਨ

ਚੰਡੀਗੜ੍ਹ, 11 ਜੁਲਾਈ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿਚ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸੀ ਬਾਹਰ ਜਾਣ ਦਾ ਬਹਾਨਾ ਭਾਲ ਰਹੇ ਹਨ ਪਰ ਮੈਂ ਸਪੀਕਰ ਸਾਹਿਬ ਤੁਹਾਨੂੰ ਜਿੰਦਾ ਕੁੰਜੀ ਦਿੱਤੇ ਹੋਏ ਹਨ, ਇਹਨਾਂ ਨੂੰ ਬਾਹਰ ਨਾ ਜਾਣ ਦਿਓ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀ.ਬੀ.ਐਮ.ਬੀ. ਬਾਰੇ ਬਹਿਸ ਚੱਲ ਰਹੀ ਹੈ। ਹਾਲ ਹੀ ਵਿਚ ਇਕ ਸਰਬ ਪਾਰਟੀ ਮੀਟਿੰਗ ਹੋਈ ਸੀ। ਸਾਰੇ ਆਗੂਆਂ ਨੇ ਸਹਿਮਤੀ ਜਤਾਈ ਸੀ ਕਿ ਉਹ ਇਸ ਮੁੱਦੇ ’ਤੇ ਤੁਹਾਡੇ ਨਾਲ ਹਨ। ਪਰਸੋਂ, ਮੈਂ ਐਸ.ਵਾਈ.ਐਲ. ਮੀਟਿੰਗ ਵਿਚ ਸ਼ਾਮਲ ਹੋਣ ਲਈ ਦਿੱਲੀ ਗਿਆ ਸੀ।

ਉੱਥੇ, ਚਰਚਾ ਦੋ ਤੋਂ ਤਿੰਨ ਘੰਟੇ ਚੱਲੀ। ਜਦੋਂ ਅਧਿਕਾਰੀ ਪੇਸ਼ਕਾਰੀ ਦਿੰਦੇ ਹਨ, ਤਾਂ ਉਹ 1955 ਤੋਂ ਦੇਣਾ ਸ਼ੁਰੂ ਕਰ ਦਿੰਦੇ ਹਨ। ਉਸ ਤੋਂ ਬਾਅਦ, ਹਰ ਕੋਈ ਸਾਲਾਂ ਦੀ ਗਿਣਤੀ ਕਰਦਾ ਹੈ। ਤੁਹਾਡਾ ਜਨਮ ਉਸ ਸਮੇਂ ਹੋਇਆ ਸੀ। ਅਸੀਂ 1975 ਦੇ ਮਾਡਲ ਹਾਂ। ਰਿਪੇਰੀਅਨ ਕਾਨੂੰਨ ਦੇ ਅਨੁਸਾਰ, ਸਮਝੌਤਿਆਂ ਦੀ 25 ਸਾਲਾਂ ਬਾਅਦ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਪਰ ਇਹ ਕਦੋਂ ਹੋਇਆ?

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ