JALANDHAR WEATHER

ਸੈਰ ਕਰ ਰਹੇ ਵਿਅਕਤੀ ਦਾ ਲੁਟੇਰਿਆਂ ਵਲੋਂ ਕਤਲ

ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਗੁੱਜਰ ਕਲੋਨੀ ਵਿਚ ਦੇਰ ਰਾਤ ਸੈਰ ਕਰ ਰਹੇ ਇਕ ਵਿਅਕਤੀ ਦਾ ਲੁਟੇਰਿਆਂ ਵਲੋਂ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖਤ ਤਿਲਕ ਰਾਜ ਵਜੋਂ ਕੀਤੀ ਗਈ ਹੈ। ਤਿਲਕ ਰਾਜ ਆਪਣੇ ਘਰ ਦੇ ਬਾਹਰ ਪਤਨੀ ਕਮਲਾ ਨਾਲ ਸੈਰ ਕਰ ਰਿਹਾ ਸੀ।

ਕੁਝ ਮਿੰਟ ਲਈ ਕਮਲਾ ਆਪਣੇ ਘਰ ਵਾਪਸ ਚਲੀ ਗਈ, ਇਸ ਦੌਰਾਨ ਤਿਲਕਰਾਜ ਨੂੰ ਦੋ ਲੁਟੇਰਿਆਂ ਨੇ ਘੇਰ ਲਿਆ ਤੇ ਨਗਦੀ ਦੀ ਮੰਗ ਕੀਤੀ ਜਦੋਂ ਤਿਲਕ ਰਾਜ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਆਪਣੇ ਕੋਲ ਰੱਖੇ ਚਾਕੂ ਕੱਢ ਲਏ ਅਤੇ ਤਿਲਕਰਾਜ ’ਤੇ ਵਾਰ ਕਰ ਦਿੱਤੇ।

ਲਹੂ ਲੁਹਾਣ ਹੋਇਆ ਤਿਲਕਰਾਜ ਉਥੇ ਹੀ ਡਿੱਗ ਪਿਆ ਤੇ ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਅੱਧੀ ਰਾਤ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ