JALANDHAR WEATHER

ਹਾਈ ਅਲਰਟ ’ਤੇ ਬਿਆਸ ਦਰਿਆ ਦਾ ਪਾਣੀ

ਬਿਆਸ, (ਅੰਮ੍ਰਿਤਸਰ), 28 ਅਗਸਤ (ਪਰਮਜੀਤ ਸਿੰਘ ਰੱਖੜਾ)- ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ਵਿਚ ਦਰਿਆ ਰਿਕਾਰਡ ਪੱਧਰ ’ਤੇ ਵਹਿ ਰਹੇ ਹਨ ਅਤੇ ਇਸ ਦੌਰਾਨ ਦਰਿਆਈ ਪਾਣੀ ਦੇ ਪ੍ਰਭਾਵ ਕਾਰਨ ਵੱਖ-ਵੱਖ ਥਾਵਾਂ ਦੀਆਂ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਸਥਿਤੀ ਬਾਰੇ ਗੱਲ ਕਰਦਿਆਂ, ਬਿਆਸ ਦਰਿਆ ਦੇ ਪਾਣੀ ਦਾ ਪੱਧਰ ਕੱਲ੍ਹ ਦੇ ਮੁਕਾਬਲੇ ਅੱਜ ਕਾਫ਼ੀ ਵਧਿਆ ਹੋਇਆ ਹੈ। ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਵਿਜੇ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਨੂੰ ਬਿਆਸ ਦਰਿਆ ਵਿਚ 742.70 ਦੇ ਗੇਜ ਨਾਲ ਇਕ ਲੱਖ 96 ਹਜ਼ਾਰ, 47 ਕਿਊਸਿਕ ਸੀ। ਉਨ੍ਹਾਂ ਕਿਹਾ ਕਿ ਅੱਜ ਬਿਆਸ ਦਰਿਆ ਦੇ ਵਿਚਕਾਰ ਲਗਾਏ ਗਏ ਗੇਜ ਅਨੁਸਾਰ 743.50 ਪਾਣੀ ਦਾ ਪੱਧਰ ਮਾਪਿਆ ਗਿਆ ਹੈ ਅਤੇ ਨਿਕਾਸ ਪੱਧਰ 2 ਲੱਖ 20923, ਕਿਊਸਿਕ ਮਾਪਿਆ ਗਿਆ ਹੈ ਜੋ ਕਿ ਬੀਤੇ ਕੱਲ੍ਹ ਨਾਲੋਂ ਬਹੁਤ ਜ਼ਿਆਦਾ ਵਧਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪਹਾੜਾਂ ਵਿਚ ਮੀਂਹ ਜਾਰੀ ਹੈ ਅਤੇ ਇਹ ਸਪੱਸ਼ਟ ਤੌਰ ’ਤੇ ਨਹੀਂ ਕਿਹਾ ਜਾ ਸਕਦਾ ਕਿ ਆਉਣ ਵਾਲੇ ਸਮੇਂ ਵਿਚ ਪਾਣੀ ਦਾ ਪੱਧਰ ਘਟੇਗਾ ਜਾਂ ਵਧੇਗਾ। ਪ੍ਰਸ਼ਾਸਨਿਕ ਅਧਿਕਾਰੀ ਪੱਬਾ ਭਾਰ ਹਨ। ਉਨਾਂ ਕਿਹਾ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਹੋਣ ਨਹੀਂ ਦਿੱਤਾ ਜਾਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ