JALANDHAR WEATHER

ਵਰਧਮਾਨ ਸਟੀਲ ਇੰਡਸਟਰੀ ਪੰਜਾਬ ਵਿਚ ਕਰੇਗੀ 2500 ਕਰੋੜ ਦਾ ਨਿਵੇਸ਼- ਸੰਜੀਵ ਅਰੋੜਾ

ਚੰਡੀਗੜ੍ਹ, 28 ਅਗਸਤ (ਵਿਕਰਮਜੀਤ ਸਿੰਘ ਮਾਨ)- ਵਰਧਮਾਨ ਸਟੀਲ ਇੰਡਸਟਰੀ ਪੰਜਾਬ ਵਿਚ 2500 ਕਰੋੜ ਦਾ ਨਿਵੇਸ਼ ਕਰੇਗਾ ਤੇ ਲੁਧਿਆਣਾ ’ਚ ਇਸ ਦਾ ਪਲਾਂਟ ਲਗਾਇਆ ਜਾਵੇਗਾ। ਇਸ ਗੱਲ ਦਾ ਖੁਲਾਸਾ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਅਮਰੀਕਾ ਵਲੋਂ ਦੁੱਗਣੇ ਕੀਤੇ ਟੈਰਿਫ ਦੇ ਮੁੱਦੇ ’ਤੇ ਗੱਲਬਾਤ ਕਰਦੇ ਸੰਜੀਵ ਅਰੋੜਾ ਨੇ ਕਿਹਾ ਕਿ ਇਹ ਕੁਝ ਸਮੇਂ ਲਈ ਹੈ, ਜਿਸ ਦਾ ਹੱਲ ਨਿਕਲ ਆਵੇਗਾ, ਇਸ ’ਤੇ ਜ਼ਿਆਦਾ ਚਰਚਾ ਕਰਨ ਦੀ ਅਜੇ ਜ਼ਰੂਰਤ ਨਹੀਂ। ਉਹਨਾਂ ਕਿਹਾ ਕਿ ਪੰਜਾਬ ’ਚ ਮਾਹੌਲ ਉਦਯੋਗਾਂ ਤੇ ਉਦਯੋਗਪਤੀਆਂ ਦੇ ਪੱਖੀ ਹੈ ਅਤੇ ਸਰਕਾਰ ਉਦਯੋਗਪਤੀਆਂ ਨੂੰ ਚੰਗਾ ਮਾਹੌਲ ਅਤੇ ਹਰ ਸਹੂਲਤ ਦੇਣ ਲਈ ਉਪਰਾਲੇ ਕਰ ਰਹੀ ਹੈ, ਜਿਸ ਦੇ ਚਲਦੇ ਵੱਡੇ ਨਿਵੇਸ਼ ਆਉਣ ਦੀ ਸੰਭਾਵਨਾ ਹੈ। ਇਸ ਮੌਕੇ ਉਹਨਾਂ ਨਾਲ ਵਰਧਮਾਨ ਸਟੀਲ ਦੇ ਵਾਈਸ ਚੇਅਰਮੈਨ ਸਚਿਨ ਜੈਨ ਵੀ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ