ਨਸ਼ੇ ਦੀ ਭੇਟ ਚੜਿ੍ਆ 21 ਸਾਲਾ ਨੌਜਵਾਨ

ਮੁੱਦਕੀ, (ਫ਼ਿਰੋਜ਼ਪੁਰ), 28 ਅਗਸਤ (ਭਾਰਤ ਭੂਸ਼ਣ ਅਗਰਵਾਲ)- ਪੰਜਾਬ ਸੂਬੇ ਅੰਦਰ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਦੀ ਦਲਦਲ ’ਚ ਨੌਜਵਾਨ ਪੀੜ੍ਹੀ ਧੱਸਦੀ ਜਾ ਰਹੀ ਹੈ ਤੇ ਆਏ ਦਿਨ ਨੌਜਵਾਨ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ। ਅਜਿਹਾ ਹੀ ਇਕ ਮਾਮਲਾ ਕਸਬਾ ਮੁੱਦਕੀ ਤੋਂ ਸਾਹਮਣੇ ਆਇਆ ਹੈ। ਇਥੋਂ ਦੇ ਵਾਰਡ ਨੰਬਰ 13 ’ਚੋਂ, ਜਿਥੋਂ ਦੇ ਇਕ ਨੌਜਵਾਨ ਦੀ ਨਸ਼ੇ ਦੀ ਵਧ ਮਾਤਰਾ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਯਾਦਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ, ਵਾਰਡ ਨੰਬਰ 13, ਮੁੱਦਕੀ ਵਜੋਂ ਹੋਈ ਹੈ।