JALANDHAR WEATHER

ਪਿੰਡ ਬੁਰਜ ਪੂਹਲਾ ਦੇ 2 ਬੱਚਿਆਂ ਦੀ ਡੁੱਬਣ ਨਾਲ ਮੌਤ

ਹਰੀਕੇ ਪੱਤਣ,  28 ਅਗਸਤ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਦੇ ਨਜ਼ਦੀਕੀ ਪਿੰਡ ਬੁਰਜ ਪੂਹਲਾ ਵਿਖੇ ਬਹੁਤ ਦੁਖਦਾਈ ਘਟਨਾ ਵਾਪਰੀ ਜਦੋਂ 2 ਛੋਟੇ ਬੱਚਿਆਂ ਦੀ ਭੱਠੇ ਤੇ ਬਣੇ ਗਟਰਾ ਵਿੱਚ ਡਿੱਗਣ ਨਾਲ ਮੌਤ ਹੋ ਗਈ। ਇਸ ਘਟਨਾ ਦੇ ਦੋਸ਼ੀ ਵਿਅਕਤੀਆਂ ਖਿਲਾਫ ਕਾਰਵਾਈ ਨੂੰ ਲੈਕੇ ਪਰਿਵਾਰਕ ਮੈਂਬਰਾਂ ਨੇ ਥਾਣਾ ਹਰੀਕੇ ਪੱਤਣ ਅੱਗੇ ਧਰਨਾ ਲਗਾ ਦਿੱਤਾ।ਇਸ ਮੌਕੇ ਨਿਸ਼ਾਨ ਸਿੰਘ ਵਾਸੀ ਬੁਰਜ ਪੂਹਲਾ ਨੇ ਦੱਸਿਆ ਕਿ ਮੇਰਾ ਲੜਕਾ ਪ੍ਰਿੰਸਦੀਪ ਸਿੰਘ (8 ਸਾਲ) ਅਤੇ ਮੇਰਾ ਭਤੀਜਾ ਪ੍ਰਭਜੀਤ ਸਿੰਘ (12 ਸਾਲ) ਨੂੰ ਪਿੰਡ ਦੇ ਹੀ ਵਿਅਕਤੀ ਬਿਨਾਂ ਸਾਨੂੰ ਦੱਸਿਆ ਪਸ਼ੂ ਚਾਰਨ ਵਾਸਤੇ ਨਾਲ ਲੈ ਗਏ।ਉਸ ਨੇ ਦੱਸਿਆ ਕਿ ਉਕਤ ਵਿਅਕਤੀ ਇੰਨਾਂ ਨੂੰ ਨਜ਼ਦੀਕ ਭੱਠੇ ਤੇ ਲੈ ਗਏ ਜਿੱਥੇ ਕਿ ਪਾਣੀ ਖਲੌਤਾ ਸੀ ਅਤੇ ਭੱਠੇ ਦੇ ਗਟਰਾ ਵਿੱਚ ਡੁੱਬਣ ਕਾਰਨ ਸਾਡੇ ਦੋਹਾਂ ਬੱਚਿਆਂ ਦੀ ਮੌਤ ਹੋ ਗਈ। ਨਿਸ਼ਾਨ ਸਿੰਘ ਨੇ ਕਿਹਾ ਬੱਚਿਆਂ ਨੂੰ ਲਿਜਾਣ ਵਾਲੇ ਸੁਖਬੀਰ ਸਿੰਘ,ਹਰਪਾਲ ਸਿੰਘ ਅਤੇ ਭੱਠਾ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਧਰਨਾ ਜਾਰੀ ਰਹੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ