ਬੀ.ਐੱਸ.ਐੱਫ਼. ਵਲੋਂ 6 ਕਿਲੋ ਹੈਰੋਇਨ ਦੀ ਖੇਪ ਸਮੇਤ ਹੈਲੀਕਾਪਟਰ ਬਰਾਮਦ

ਫ਼ਿਰੋਜ਼ਪੁਰ, 28 ਅਗਸਤ (ਗੁਰਿੰਦਰ ਸਿੰਘ) ਦਰਿਆ ਸਤਲੁਜ ਵਿਚ ਆਏ ਹੜ੍ਹਾਂ ਦੇ ਬਾਵਜੂਦ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਵਲੋਂ ਵਰਤੀ ਜਾ ਰਹੀ ਚੌਕਸੀ ਵਜੋਂ ਬੀਐੱਸਐੱਫ ਵਲੋਂ 6 ਕਿਲੋ ਹੈਰੋਇਨ ਦੀ ਵੱਡੀ ਖੇਪ ਸਮੇਤ ਹੈਕਸਾਕਾਪਟਰ ਡਰੋਨ ਸਮੇਤ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਫਿਰੋਜ਼ਪੁਰ ਸਰਹੱਦ 'ਤੇ ਚੌਕਸ ਬੀਐੱਸਐੱਫ ਜਵਾਨਾਂ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਫਿਰੋਜ਼ਪੁਰ ਦੇ ਪਿੰਡ ਜੇ.ਕੇ ਸਿੰਘ ਵਾਲਾ ਤੋਂ ਇਕ ਇਕੱਠਾ ਕੀਤਾ ਹੋਇਆ ਹੈਕਸਾਕਾਪਟਰ ਬਰਾਮਦ ਕੀਤਾ ਜਿਸ ਵਿਚ ਇਕ ਵੱਡਾ ਪੈਕੇਟ ਮਿਲਿਆ, ਜਿਸ ਨੂੰ ਖੋਲ੍ਹਣ 'ਤੇ ਉਸ ਵਿਚੋਂ ਹੈਰੋਇਨ ਦੇ 12 ਛੋਟੇ ਪੈਕੇਟ (ਕੁੱਲ ਵਜ਼ਨ 6.086 ਕਿਲੋਗ੍ਰਾਮ) ਬਰਾਮਦ ਹੋਏ।