JALANDHAR WEATHER

ਭਾਰੀ ਬਰਸਾਤ ਹੋਣ ਕਾਰਨ ਸੁਜਾਨਪੁਰ ਵਿਚੋਂ ਲੰਘਦੀ ਯੂ.ਵੀ.ਡੀ.ਸੀ. ਨਹਿਰ ’ਚੋਂ ਨੈਸ਼ਨਲ ਹਾਈਵੇਅ ’ਤੇ ਆਇਆ ਪਾਣੀ

ਸੁਜਾਨਪੁਰ, (ਪਠਾਨਕੋਟ), 27 ਅਗਸਤ (ਜਗਦੀਪ ਸਿੰਘ)- ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਸੁਜਾਨਪੁਰ ਦੇ ਵਿਚੋਂ ਲੰਘਦੀ ਨਹਿਰ ਯੂ.ਵੀ.ਡੀ.ਸੀ. ਭਾਰੀ ਉਫ਼ਾਨ ’ਤੇ ਹੈ, ਜਿਸ ਕਾਰਨ ਸੁਜਾਨਪੁਰ ਦੇ ਪੁਲ ਨੰਬਰ ਚਾਰ ਅਤੇ ਪੰਜ ਨੇੜੇ ਨਹਿਰ ਦਾ ਪਾਣੀ ਬਾਹਰ ਆ ਗਿਆ ਅਤੇ ਨੈਸ਼ਨਲ ਹਾਈਵੇ ਪਾਣੀ ਨਾਲ ਭਰ ਗਿਆ ਤੇ ਨਾਲ ਹੀ ਲੋਕਾਂ ਦੇ ਘਰਾਂ ਵਿਚ ਅਤੇ ਆਲੇ ਦੁਆਲੇ ਦੀਆਂ ਦੁਕਾਨਾਂ ਵਿਚ ਪਾਣੀ ਜਾ ਵੜਿਆ। ਪਾਣੀ ਦਾ ਪੱਧਰ ਇੰਨਾ ਜ਼ਿਆਦਾ ਹੈ ਕਿ ਲੋਕ ਘਰਾਂ ਦੇ ਅੰਦਰ ਫਸ ਗਏ ਹਨ। ਪੁਲਿਸ ਦੀ ਟੀਮ ਵਲੋਂ ਰਾਤ ਕੁਝ ਲੋਕਾਂ ਨੂੰ ਘਰਾਂ ਵਿਚੋਂ ਕੱਢਿਆ ਗਿਆ ਸੀ ਤੇ ਇਸ ਵੇਲੇ ਮੌਕੇ ’ਤੇ ਐਨ.ਡੀ.ਆਰ.ਐਫ਼. ਦੀ ਟੀਮ ਵੀ ਪਹੁੰਚੀ ਹੈ। ਨੈਸ਼ਨਲ ਹਾਈਵੇ ਜਾਮ ਹੋਣ ਕਾਰਨ ਜੰਮੂ ਜਾਣ ਵਾਲੇ ਯਾਤਰੀ ਰਸਤੇ ਵਿਚ ਫਸ ਗਏ ਹਨ ਅਤੇ ਪੈਦਲ ਹੀ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ