JALANDHAR WEATHER

ਪੌਂਗ ਡੈਮ ਵਿਚ ਪਾਣੀ ਦਾ ਪੱਧਰ 1390 ਫੁੱਟ ’ਤੇ ਪਹੁੰਚਿਆ

ਮੁਕੇਰੀਆਂ, 26 ਅਗਸਤ (ਐਨ. ਐਸ. ਰਾਮਗੜੀਆ)- ਪੰਜਾਬ-ਹਿਮਾਚਲ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿਚ ਪਹਿਲਾਂ ਹੀ ਹੜਾਂ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਕਈ ਪਿੰਡ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਪਾਣੀ ਵਿਚ ਡੁੱਬ ਚੁੱਕੀਆਂ ਹਨ ਪਰੰਤੂ ਲਗਾਤਾਰ ਪੈ ਰਹੇ ਮੀਂਹ ਕਾਰਨ ਅੱਜ ਪੌਂਗ ਡੈਮ ਤਲਵਾੜਾ ਵਿਚ ਫਿਰ ਪਾਣੀ ਦਾ ਪੱਧਰ ਹਿਮਾਚਲ ਦੀ ਤਰਫੋਂ ਆਏ ਕਰੀਬ ਢਾਈ ਲੱਖ ਕਿਊਸਕ ਪਾਣੀ ਕਾਰਨ ਇਕ ਦਮ ਵੱਧ ਗਿਆ, ਜਿਸ ਕਾਰਨ ਡੈਮ ਪ੍ਰਸ਼ਾਸਨ ਨੂੰ ਸਵੇਰੇ ਅੱਜ 10 ਵਜੇ 75 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ਵਿਚ ਰਿਲੀਜ਼ ਕਰਨਾ ਪਿਆ।


ਸਵੇਰੇ 10 ਵਜੇ ਪੌਂਗ ਡੈਮ ਦੇ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਤਾਜ਼ਾ ਵੇਰਵੇ ਅਨੁਸਾਰ ਪੋਂਗ ਡੈਮ ਦੀ ਝੀਲ ਵਿਚ ਹਿਮਾਚਲ ਦੀ ਤਰਫੋਂ 2 ਲੱਖ 52 ਹਜ਼ਾਰ ਕਿਊਸਿਕ ਪਾਣੀ ਆਇਆ ਅਤੇ ਵਾਟਰ ਪੱਧਰ 1389.15 ਫੁੱਟ ਨੂੰ ਪਾਰ ਕਰ ਗਿਆ। ਇਸੇ ਤਰ੍ਹਾਂ ਡੈਮ ਪ੍ਰਸ਼ਾਸਨ ਵਲੋਂ ਸੰਤੁਲਨ ਬਣਾਈ ਰੱਖਣ ਲਈ ਡੈਮ ਤੋਂ 74972 ਕਿਊਸਿਕ ਫੁੱਟ ਪਾਣੀ ਛੱਡ ਦਿੱਤਾ ਗਿਆ।


ਦੂਸਰੇ ਪਾਸੇ ਹਿਮਾਚਲ ਦੇ ਪੰਜਾਬ ਵਿਚ ਪਿਛਲੇ ਦੋ ਤਿੰਨ ਦਿਨਾਂ ਤੋਂ ਭਾਰੀ ਬਾਰਿਸ਼ ਹੋਣ ਕਾਰਨ ਪਹਿਲਾਂ ਹੀ ਹਾਲਾਤ ਖਰਾਬ ਹੋ ਚੁੱਕੇ ਹਨ ਅਤੇ ਜੇਕਰ ਇਸੇ ਤਰ੍ਹਾਂ ਬਾਰਿਸ਼ ਪੈਂਦੀ ਰਹੀ ਤਾਂ ਬਿਆਸ ਦਰਿਆ ਦੇ ਨਜ਼ਦੀਕੀ ਵੱਸਦੇ ਪਿੰਡਾਂ ਵਿਚ, ਜੋ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਕਪੂਰਥਲਾ ਨਾਲ ਸੰਬੰਧਿਤ ਹਨ, ਉਨ੍ਹਾਂ ਵਿਚ ਹਾਲਾਤ ਹੋਰ ਵੀ ਵਿਗੜ ਸਕਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ