ਅੰਡਰ ਬ੍ਰਿਜ ਵਿਚ ਪਾਣੀ ਭਰਨ ਕਾਰਨ ਰਾਹਗੀਰ ਹੋਏ ਡਾਢੇ ਪ੍ਰੇਸ਼ਾਨ

ਰਾਜਪੁਰਾ, (ਪਟਿਆਲਾ), 26 ਅਗਸਤ (ਰਣਜੀਤ ਸਿੰਘ)- ਇਥੋਂ ਦੇ ਅੰਡਰਵਿਜ ਵਿਚ ਭਾਰੀ ਬਰਸਾਤ ਦਾ ਪਾਣੀ ਭਰ ਜਾਣ ਕਾਰਨ ਰਾਹਗੀਰ ਡਾਢੇ ਪਰੇਸ਼ਾਨ ਹੋ ਰਹੇ ਹਨ ਅਤੇ ਇਸ ਦੇ ਨਾਲ ਹੀ ਸਕੂਟਰ ਅਤੇ ਬਾਈਕ ਪਾਣੀ ਵਿਚ ਫਸੇ ਵਿਖਾਈ ਦਿੱਤੇ ਅਤੇ ਬਾਈਕ ਸਵਾਰ ਆਪਣੇ ਵਾਹਨਾਂ ਨੂੰ ਧੱਕੇ ਲਾ ਕੇ ਪਾਣੀ ਵਿਚੋਂ ਬਾਹਰ ਕੱਢਦੇ ਵੇਖੇ ਗਏ। ਇਸ ਬਾਰਿਸ਼ ਨੇ ਨਗਰ ਕੌਂਸਲ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।