JALANDHAR WEATHER

ਮੀਂਹ ਕਾਰਨ ਡਿੱਗਿਆ ਕਮਰਾ, ਪਰਿਵਾਰਕ ਮੈਂਬਰ ਜ਼ਖ਼ਮੀ

ਓਠੀਆਂ, (ਅੰਮ੍ਰਿਤਸਰ), 26 ਅਗਸਤ (ਗੁਰਵਿੰਦਰ ਸਿੰਘ ਛੀਨਾ)- ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਬੋਹਲੀਆਂ ਵਿਖੇ ਬੀਤੀ ਰਾਤ ਪੈ ਰਹੇ ਭਾਰੀ ਮੀਂਹ ਕਾਰਨ ਇਕ ਪਰਿਵਾਰ ਦਾ ਕਮਰਾ ਡਿੱਗਣ ਦਾ ਸਮਾਚਾਰ ਹੈ। ਇਸ ਸੰਬੰਧੀ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਦੇਖਿਆ ਤਾਂ ਪਰਿਵਾਰ ਦੇ ਮੈਂਬਰ ਨਿੰਦਰ ਨੇ ਦੱਸਿਆ ਕਿ ਅਸੀਂ ਦੋਵੇਂ ਭਰਾ ਰਾਤ ਵੇਲੇ ਪਰਿਵਾਰ ਨਾਲ ਆਪੋ ਆਪਣੇ ਕਮਰਿਆਂ ਵਿਚ ਸੁੱਤੇ ਪਏ ਸਾਂ ਤੇ ਸਵੇਰੇ ਕੋਈ 4 ਵਜੇ ਦੇ ਕਰੀਬ ਸਾਡੇ ਕਮਰਿਆਂ ਦੀਆਂ ਛੱਤਾਂ ਡਿੱਗ ਪਈਆਂ ਤੇ ਸਾਡੇ ਦੋ ਭਰਾਵਾਂ ਅਤੇ ਬੱਚਿਆਂ ਸਮੇਤ ਛੇ ਪਰਿਵਾਰ ਦੇ ਮੈਂਬਰ ਕਮਰਿਆਂ ਦੀਆਂ ਛੱਤਾਂ ਥੱਲੇ ਆ ਗਏ। ਪਿੰਡ ਵਾਸੀਆਂ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਨੇ ਸਾਨੂੰ ਬਾਹਰ ਕੱਢਿਆ ਤੇ ਮੱਲ੍ਹਮ ਪੱਟੀ ਕਰਵਾਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ