ਖੱਡ ਵਿਚ ਡੁੱਬਣ ਕਾਰਨ ਨੌਵੀਂ ਜਮਾਤ ਦੇ ਵਿਦਿਆਰਥੀ ਦੀ ਹੋਈ ਮੌਤ
ਪਠਾਨਕੋਟ , 24 ਅਗਸਤ (ਸੰਧੂ ) - ਪਹਾੜਾ ਅਤੇ ਪਠਾਨਕੋਟ ਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਵਿਚ ਬੀਤੀ ਦੇਰ ਰਾਤ ਹੋ ਰਹੀ ਭਾਰੀ ਬਾਰਿਸ਼ ਕਾਰਨ ਪਠਾਨਕੋਟ ਦੇ ਨਾਲ ਲਗਦੇ ਦਰਿਆਵਾਂ, ਖੱਡਾਂ ਅਤੇ ਨਾਲਿਆ ਵਿਚ ਪਾਣੀ ਦੇ ਭਰ ਜਾਣ ਕਾਰਨ ਪਠਾਨਕੋਟ ਦੇ ਨੀਮ ਪਹਾੜੀ ਖੇਤਰ ਧਾਰ ਕਲਾਂ ਦੇ ਪਿੰਡ ਕੋਟ ਵਿਖੇ ਬਾਰਿਸ਼ ਕਾਰਨ ਖੱਡ ਵਿਚ ਭਰੇ ਪਾਣੀ ਵਿਚ ਡੁੱਬਣ ਕਾਰਨ ਨੌਵੀਂ ਜਮਾਤ ਵਿਚ [ਪੜ੍ਹਦੇ 15 ਸਾਲਾਂ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਮੱਟੀ ਦਾ ਵਿਦਿਆਰਥੀ ਸੀ । ਮ੍ਰਿਤਕ ਬੱਚੇ ਦੀ ਪਹਿਚਾਣ ਯੁਵਰਾਜ ਪੁੱਤਰ ਗੌਤਮ ਚੰਦ ਨਿਵਾਸੀ ਪਿੰਡ ਕੋਟ ਵਜੋਂ ਹੋਈ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਕੋਟ ਦੇ ਨਾਲ ਵਗਦੇ ਪਹਾੜੀ ਨਾਲੇ ਵਿਚ ਭਾਰੀ ਬਾਰਿਸ਼ ਕਾਰਨ ਪਾਣੀ ਭਰਿਆ ਹੋਇਆ ਸੀ ਤੇ ਬੱਚੇ ਦਾ ਪੈਰ ਨਾਲੇ ਵਿਚ ਫਸ ਜਾਣ ਕਾਰਨ ਉਹ ਪਾਣੀ ਵਿਚ ਡੁੱਬ ਗਿਆ।