ਯੂਕਰੇਨ ਨੇ ਰੂਸ 'ਤੇ ਕੀਤਾ ਘਾਤਕ ਹਮਲਾ, ਪ੍ਰਮਾਣੂ ਪਲਾਂਟ ਨੇੜੇ ਕੀਤਾ ਡਰੋਨ ਹਮਲਾ

ਨਵੀਂ ਦਿੱਲੀ , 24 ਅਗਸਤ - ਰੂਸ ਨੇ ਦੋਸ਼ ਲਗਾਇਆ ਹੈ ਕਿ ਯੂਕਰੇਨ ਨੇ ਆਪਣੇ 34ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਰੂਸ ਦੇ ਕੁਰਸਕ ਖੇਤਰ ਵਿਚ ਇਕ ਪ੍ਰਮਾਣੂ ਪਲਾਂਟ 'ਤੇ ਡਰੋਨ ਹਮਲਾ ਕੀਤਾ ਅਤੇ ਉੱਥੇ ਅੱਗ ਲਗਾ ਦਿੱਤੀ। ਹਾਲਾਂਕਿ, ਅੱਗ 'ਤੇ ਜਲਦੀ ਕਾਬੂ ਪਾ ਲਿਆ ਗਿਆ ਅਤੇ ਰੇਡੀਏਸ਼ਨ ਦਾ ਪੱਧਰ ਆਮ ਰਿਹਾ।
ਰੂਸੀ ਅਧਿਕਾਰੀਆਂ ਨੇ ਕਿਹਾ ਕਿ ਡਰੋਨ ਹਮਲਿਆਂ ਵਿਚ ਕਈ ਬਿਜਲੀ ਅਤੇ ਊਰਜਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਕ ਪ੍ਰਮਾਣੂ ਪਲਾਂਟ ਵਿਚ ਅੱਗ ਲੱਗਣ ਨਾਲ ਇਕ ਟ੍ਰਾਂਸਫਾਰਮਰ ਨੂੰ ਨੁਕਸਾਨ ਪਹੁੰਚਿਆ, ਪਰ ਕੋਈ ਜ਼ਖ਼ਮੀ ਨਹੀਂ ਹੋਇਆ।