ਚੱਕੀ ਦਰਿਆ 'ਚ ਭਾਰੀ ਮਾਤਰਾ 'ਚ ਪਾਣੀ ਆਉਣਾ ਨਾਲ ਪਠਾਨਕੋਟ ਦੇ ਸ਼ੈਲੀ ਰੋਡ 'ਤੇ ਮਕਾਨ ਖਾਲੀ ਕਰਵਾਏ ਗਏ

ਪਠਾਨਕੋਟ , 24 ਅਗਸਤ (ਵਿਨੋਦ) - ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿਚ ਭਾਰੀ ਮੀਂਹ ਪੈਣ ਦੇ ਕਾਰਨ ਚੱਕੀ ਦਰਿਆ ਉਫਾਨ ਦੇ ਚੱਲ ਰਿਹਾ ਹੈ , ਜਿਸ ਕਾਰਨ ਪਠਾਨਕੋਟ ਦੇ ਸ਼ੈਲੀ ਰੋਡ ਦੇ ਨੇੜੇ ਚੱਕੀ ਦਰਿਆ ਨਾਲ ਲੱਗਦੇ ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ। ਇਸ ਮੌਕੇ 'ਤੇ ਨਗਰ ਨਿਗਮ ਦੇ ਐਸ.ਡੀ.ਓ. ਦੀਪ ਸ਼ਾਸਵਤਅਤੇ ਐਸ.ਡੀ.ਓ. ਅਮਨਦੀਪ ਕੌਰ ਪਹੁੰਚੇ ਅਤੇ ਉਉਨ੍ਹਾਂ ਦੇ ਘਰ ਖਾਲੀ ਕਰਵਾਏ ਗਏ। ਉਨਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਸ਼ਿਫਟ ਕੀਤਾ।
ਉਨ੍ਹਾਂ ਦੱਸਿਆ ਕਿ ਚੱਕੀ ਦਰਿਆ ਵਿਚ ਪਾਣੀ ਕਾਫੀ ਉਫਾਨ ਤੇ ਹੈ, ਜਿਸ ਕਾਰਨ ਚੱਕੀ ਦਰਿਆ ਨਾਲ ਲੱਗਦੇ ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ ਤਾਂ ਜੋ ਕਿਸੇ ਦੀ ਜਾਨ ਮਾਲ ਦਾ ਖ਼ਤਰਾ ਨਾ ਬਣ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਦੇ ਰਹਿਣ ਲਈ ਨੰਗਲ ਭੂਰ ਵਿਚ ਪ੍ਰਸ਼ਾਸਨ ਵਲੋਂ ਪ੍ਰਬੰਧ ਕੀਤੇ ਗਏ ਹਨ।