JALANDHAR WEATHER

ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ

ਨਵੀਂ ਦਿੱਲੀ, 18 ਅਗਸਤ- ਪੁਲਾੜ ਯਾਤਰੀ ਸ਼ੁਭਾਂਸ਼ੂ ਅੱਜ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਉਹ ਉਨ੍ਹਾਂ ਨਾਲ ਆਪਣੀ ਪੁਲਾੜ ਯਾਤਰਾ ਨਾਲ ਜੁੜੇ ਆਪਣੇ ਤਜ਼ਰਬੇ ਸਾਂਝੇ ਕਰਨਗੇ। ਇਸ ਦੇ ਨਾਲ ਹੀ ਸਰਕਾਰ ਨੇ ਸ਼ੁਭਾਂਸ਼ੂ ਦੀ ਯਾਤਰਾ ਸੰਬੰਧੀ ਲੋਕ ਸਭਾ ਵਿਚ ਵਿਸ਼ੇਸ਼ ਚਰਚਾ ਦਾ ਪ੍ਰਸਤਾਵ ਵੀ ਰੱਖਿਆ ਹੈ।

ਲਖਨਊ ਦੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਮਰੀਕਾ ਤੋਂ ਭਾਰਤ ਆਏ ਹਨ। ਉਹ ਸ਼ਨੀਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ ’ਤੇ ਉਤਰੇ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁਭਾਂਸ਼ੂ ਦਾ ਸਵਾਗਤ ਕੀਤਾ। ਪਿਤਾ ਸ਼ੰਭੂ ਦਿਆਲ ਸ਼ੁਕਲਾ ਅਤੇ ਭੈਣ ਸ਼ੁਚੀ ਮਿਸ਼ਰਾ ਵੀ ਲਖਨਊ ਤੋਂ ਸ਼ੁਭਾਂਸ਼ੂ ਨੂੰ ਮਿਲਣ ਆਏ ਹਨ। ਸ਼ੁਭਾਂਸ਼ੂ ਦੀ 21 ਅਗਸਤ ਨੂੰ ਦਿੱਲੀ ਵਿਚ ਇਕ ਪ੍ਰੈਸ ਕਾਨਫ਼ਰੰਸ ਹੈ। ਉਸ ਵਿਚ, ਸ਼ੁਭਾਂਸ਼ੂ ਆਪਣੀ ਪੁਲਾੜ ਯਾਤਰਾ ਬਾਰੇ ਦੇਸ਼ ਨੂੰ ਦੱਸਣਗੇ।

ਦੱਸ ਦੇਈਏ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ ਭਾਰਤੀ ਏਜੰਸੀ ਇਸਰੋ ਵਿਚਕਾਰ ਹੋਏ ਸਮਝੌਤੇ ਦੇ ਤਹਿਤ, ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਐਕਸੀਅਮ ਮਿਸ਼ਨ-4 ਲਈ ਚੁਣਿਆ ਗਿਆ ਸੀ। ਸ਼ੁਭਾਂਸ਼ੂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣ ਵਾਲੇ ਪਹਿਲੇ ਅਤੇ ਪੁਲਾੜ ਵਿਚ ਜਾਣ ਵਾਲੇ ਦੂਜੇ ਭਾਰਤੀ ਹਨ। 41 ਸਾਲ ਪਹਿਲਾਂ, ਰਾਕੇਸ਼ ਸ਼ਰਮਾ ਨੇ 1984 ਵਿਚ ਸੋਵੀਅਤ ਯੂਨੀਅਨ ਦੇ ਪੁਲਾੜ ਯਾਨ ਤੋਂ ਪੁਲਾੜ ਦੀ ਯਾਤਰਾ ਕੀਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ