JALANDHAR WEATHER

ਆਟਾ ਸਪਲਾਇਰ ਨੂੰ ਜ਼ਬਰਦਸਤੀ ਗੱਡੀ ’ਚ ਲੈ ਗਏ ਅਣ-ਪਛਾਤੇ ਵਿਅਕਤੀ

ਰਾਜਪੁਰਾ, (ਪਟਿਆਲਾ), 18 ਅਗਸਤ (ਰਣਜੀਤ ਸਿੰਘ)- ਇਥੋਂ ਦੀ ਇੰਦਰਾ ਮਾਰਕੀਟ, ਜਿਸ ਨੂੰ ਐਮ.ਐਲ.ਏ. ਰੋਡ ਵੀ ਕਿਹਾ ਜਾਂਦਾ ਹੈ, ਸਵੇਰ ਸਮੇਂ ਫ਼ਿਲਮੀ ਸਟਾਇਲ ਵਿਚ ਵਾਹਨ ਸਵਾਰ ਆਏ ਅਤੇ ਆਟਾ ਸਪਲਾਇਰ ਨੂੰ ਚੁੱਕ ਕੇ ਲੈ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚਿਰਾਗ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਹਰੀਸ਼ ਕੁਮਾਰ ਆਮ ਵਾਂਗ ਸਵੇਰੇ ਆਟਾ ਚੱਕੀ ’ਤੇ ਆਏ ਸਨ ਤੇ ਕਰੀਬ 9 ਵਜੇ ਗੱਡੀ ਵਿਚ ਸਵਾਰ ਅੱਧੀ ਦਰਜਨ ਦੇ ਕਰੀਬ ਵਿਅਕਤੀ ਆਏ ਅਤੇ ਉਸ ਦੇ ਪਿਤਾ ਹਰੀਸ਼ ਕੁਮਾਰ ਨੂੰ ਬਿਠਾ ਕੇ ਲੈ ਗਏ।

ਉਸਨੇ ਕਿਹਾ ਕਿ ਉਹ ਉਨ੍ਹਾਂ ਨੂੰ ਕਿਥੇ ਲੈ ਕੇ ਗਏ ਅਤੇ ਕਿਉਂ ਲੈ ਕੇ ਗਏ ਅਤੇ ਉਹ ਕੌਣ ਸਨ, ਇਸ ਬਾਰੇ ਕੁਝ ਪਤਾ ਨਹੀਂ ਹੈ। ਹਰੀਸ਼ ਕੁਮਾਰ ਨੇ ਇਹ ਵੀ ਦੱਸਿਆ ਕਿ ਗੱਡੀ ਵਿਚ ਹਥਿਆਰ ਵੀ ਹੋ ਸਕਦੇ ਹਨ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ