JALANDHAR WEATHER

ਮੁਲਾਜ਼ਮਾਂ ਦੀ ਕੁੱਟਮਾਰ ਕਰ 100 ਤੋਂ ਵੱਧ ਬੈਟਰੀਆਂ ਲੈ ਫ਼ਰਾਰ ਹੋਏ ਅਣ-ਪਛਾਤੇ

ਸ਼ਹਿਣਾ, (ਬਰਨਾਲਾ), 16 ਅਗਸਤ (ਸੁਰੇਸ਼ ਗੋਗੀ)- ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਸੁਖਪੁਰਾ ਵਿਖੇ ਬਣੇ 66 ਕੇ.ਵੀ ਗਰਿੱਡ ’ਤੇ ਅਣ-ਪਛਾਤੇ ਵਿਅਕਤੀਆਂ ਨੇ ਅੱਧੀ ਰਾਤ ਨੂੰ ਗਰਿੱਡ ’ਤੇ ਮੌਜੂਦ 2 ਮੁਲਜ਼ਾਮਾ ਨੂੰ ਨਸ਼ੀਲਾ ਪ੍ਰਦਰਥ ਸੁੰਘਾ ਕੇ ਗਰਿੱਡ ਦੇ ਕਮਰੇ ਵਿਚ ਬੰਦ ਕਰ ਦਿੱਤਾ ਤੇ 110 ਦੇ ਕਰੀਬ ਬੈਟਰੀਆਂ ਲੈ ਕੇ ਫ਼ਰਾਰ ਹੋ ਗਏ।

ਜਾਣਕਾਰੀ ਅਨੁਸਾਰ 10 ਦੇ ਕੀਰਬ ਆਏ ਅਣ-ਪਛਾਤੇ ਵਿਅਕਤੀਆਂ ਨੇ ਬਿਨਾਂ ਨੰਬਰ ਪਲੇਟ ’ਤੋਂ ਮਹਿੰਦਰਾ ਗੱਡੀ ਵਿਚ 110 ਦੇ ਕਰੀਬ ਬੈਟਰੀਆ ਲੱਦ ਲਈਆਂ ਪਰ ਗੱਡੀ ਨੂੰ ਮੁੱਖ ਸੜਕ ’ਤੇ ਚੜਾਉਣ ਦੀ ਕੋਸ਼ਿਸ਼ ਵਿਚ ਗੱਡੀ ਪਲਟ ਗਈ ਤੇ ਉਕਤ ਵਿਅਕਤੀ ਗਰਿੱਡ ਵਿਚ ਖੜੇ ਛੋਟੇ ਹਾਥੀ ਨੂੰ ਚੋਰੀ ਕਰਕੇ ਉਸ ਵਿਚ ਬੈਟਰੀਆਂ ਲੱਦ ਕੇ ਫ਼ਰਾਰ ਹੋ ਗਏ। ਮੌਕੇ ’ਤੇ ਮੌਜੂਦ ਬਿਜਲੀ ਮੁਲਾਜ਼ਮ ਮੂਲਕ ਸਿੰਘ ਅਤੇ ਮਨੋਜ ਭਾਟੀ ਨੇ ਦੱਸਿਆ ਕਿ ਸਾਰੀ ਰਾਤ ਉਨ੍ਹਾਂ ਨੂੰ ਵਾਰ-ਵਾਰ ਨਸ਼ੀਲਾ ਚੀਜ਼ ਸੁੰਗਾ ਕੇ ਬੰਨੀ ਰੱਖਿਆ ਗਿਆ ਅਤੇ ਜਦ ਉਹ ਹੋਸ਼ ਵਿਚ ਆਉਣ ਦੀ ਕੋਸ਼ਿਸ਼ ਕਰਦੇ ਤਾਂ ਉਨ੍ਹਾਂ ਦੀ ਅੰਨ੍ਹੇਵਾਹ ਕੁੱਟਮਾਰ ਕੀਤੀ ਗਈ।

ਉਨ੍ਹਾਂ ਇਹ ਵੀ ਦੱਸਿਆ ਕਿ ਸਵੇਰ 3.30 ਵਜੇ ਬਿਜਲੀ ਸਪਲਾਈ ਦੀ ਜਾਣਕਾਰੀ ਲੈਣ ਲਈ ਆਏ ਕਿਸਾਨ ਜੱਗੀ ਸਿੰਘ ਪਿੰਡ ਸੰਤਪੁਰਾ ਨੂੰ ਵੀ ਬੰਨ ਕੇ ਉਸਦੀ ਵੀ ਕੁੱਟਮਾਰ ਕੀਤੀ ਗਈ। ਗਰਿੱਡ ਵਿਚ ਲੁੱਟ ਦੀ ਵਾਰਦਾਤ ਦਾ ਪਤਾ ਲੱਗਦੇ ਹੀ ਕਈ ਪਿੰਡਾਂ ਦੇ ਕਿਸਾਨ ਮੌਕੇ ’ਤੇ ਪੁੱਜ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ