JALANDHAR WEATHER

ਸਿਆਟਲ ਦੇ ਸਪੇਸ ਨੀਡਲ ’ਤੇ ਲਹਿਰਾਇਆ ਭਾਰਤੀ ਤਿਰੰਗਾ

ਸਿਆਟਲ, 16 ਅਗਸਤ- ਭਾਰਤ ਦੇ 79ਵੇਂ ਆਜ਼ਾਦੀ ਦਿਵਸ ਸਮਾਰੋਹ ਦੇ ਸਨਮਾਨ ਵਿਚ ਅੱਜ ਸਿਆਟਲ ਦੇ ਪ੍ਰਤੀਕ 605 ਫੁੱਟ ਉੱਚੇ ਸਪੇਸ ਨੀਡਲ ’ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਵਿਦੇਸ਼ੀ ਦੇਸ਼ ਦਾ ਝੰਡਾ ਇਸ ਪ੍ਰਸਿੱਧ ਅਮਰੀਕੀ ਸਥਾਨ ’ਤੇ ਲਹਿਰਾਇਆ ਗਿਆ ਹੋਵੇ।

ਸਿਆਟਲ ਵਿਚ ਭਾਰਤ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ, ਸਿਆਟਲ ਦੇ ਮੇਅਰ ਬਰੂਸ ਹੈਰਲ ਅਤੇ ਸ਼ਹਿਰ ਦੀ ਲੀਡਰਸ਼ਿਪ ਦੇ ਹੋਰ ਚੋਣਵੇਂ ਪਤਵੰਤੇ ਇਸ ਇਤਿਹਾਸਕ ਮੌਕੇ ਹਾਜ਼ਰ ਸਨ।

ਭਾਰਤ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਨੇ ਟਵੀਟ ਕਰ ਕਿਹਾ ਕਿ ਇਸ ਤੋਂ ਵੱਡਾ ਸਨਮਾਨ ਹੋਰ ਕੋਈ ਨਹੀਂ! ਸਪੇਸ ਨੀਡਲ ’ਤੇ ਸਿਆਟਲ ਸਕਾਈਲਾਈਨ ਦੇ ਸਿਖ਼ਰ ’ਤੇ ਤਿਰੰਗਾ ਲਹਿਰਾਉਣਾ।
ਇਸ ਯਾਦਗਾਰ ਨੂੰ ਸਿਆਟਲ ਵਿਚ ਪਹਿਲਾ ਇਤਿਹਾਸਕ ਦੱਸਦੇ ਹੋਏ, ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਇਹ ਜਸ਼ਨ ਅਮਰੀਕਾ ਦੇ ਪ੍ਰਸ਼ਾਂਤ ਉੱਤਰ-ਪੱਛਮ ਵਿਚ ਇਕ ਤਕਨੀਕੀ ਹੱਬ ਵਜੋਂ ਸ਼ਹਿਰ ਦੀ ਯਾਤਰਾ ਨੂੰ ਆਕਾਰ ਦੇਣ ਵਿਚ ਭਾਰਤੀ-ਅਮਰੀਕੀ ਡਾਇਸਪੋਰਾ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ।

ਕੌਂਸਲੇਟ ਨੇ ਇਕ ਪ੍ਰੈਸ ਰਿਲੀਜ਼ ਵਿਚ ਕਿਹਾ ਕਿ ਇਸ ਇਤਿਹਾਸਕ ਦ੍ਰਿਸ਼ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰ ਪਹੁੰਚੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ