ਕਿਸ਼ਤਵਾੜ ਬੱਦਲ ਫੱਟਣ ਦੀ ਘਟਨਾ ’ਚ ਹੋਏ ਨੁਕਸਾਨ ’ਤੇ ਮੁੱਖ ਮੰਤਰੀ ਵਲੋਂ ਮਾਲੀ ਮਦਦ ਦਾ ਐਲਾਨ


ਸ੍ਰੀਨਗਰ, 16 ਅਗਸਤ- ਕਿਸ਼ਤਵਾੜ ਦੇ ਬੱਦਲ ਫਟਣ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੁੱਖ ਮੰਤਰੀ ਰਾਹਤ ਫੰਡ ਤੋਂ ਐਕਸ-ਗ੍ਰੇਸ਼ੀਆ ਰਾਹਤ ਦਾ ਐਲਾਨ ਕੀਤਾ ਹੈ। ਉਨ੍ਹਾਂ ਹਰੇਕ ਮ੍ਰਿਤਕ ਲਈ 2 ਲੱਖ ਰੁਪਏ, ਗੰਭੀਰ ਜ਼ਖਮੀਆਂ ਲਈ 1 ਲੱਖ ਰੁਪਏ, ਮਾਮੂਲੀ ਜ਼ਖਮੀਆਂ ਲਈ 50,000 ਰੁਪਏ, ਪੂਰੀ ਤਰ੍ਹਾਂ ਨੁਕਸਾਨੇ ਗਏ ਢਾਂਚੇ ਲਈ 1 ਲੱਖ ਰੁਪਏ, ਗੰਭੀਰ ਤੌਰ ’ਤੇ ਨੁਕਸਾਨੇ ਗਏ ਢਾਂਚੇ ਲਈ 50,000 ਰੁਪਏ ਅਤੇ ਅੰਸ਼ਕ ਤੌਰ ’ਤੇ ਨੁਕਸਾਨੇ ਗਏ ਢਾਂਚੇ ਲਈ 25,000 ਰੁਪਏ ਮਾਲੀ ਮਦਦ ਦੇਣ ਲਈ ਕਿਹਾ ਹੈ।