JALANDHAR WEATHER

ਮੀਂਹ ਦੇ ਪਾਣੀ ਨਾਲ ਭਰੇੇ ਟੋਏ ਵਿਚ ਡਿੱਗਣ ਕਾਰਨ 2 ਬੱਚਿਆਂ ਦੀ ਮੌਤ

ਧਿਆਨਪੁਰ (ਬਟਾਲਾ), 16 ਅਗਸਤ - ਨਜ਼ਦੀਕੀ ਪਿੰਡ ਚੰਦੂ ਮਾਂਝਾ ਦੇ ਭੱਠੇ 'ਤੇ ਇੱਟਾਂ ਬਣਾਉਣ ਦੀ ਵਰਤੋਂ ਵਾਲੇ ਟੋਏ ਜੋ ਕਿ ਮੀਂਹ ਦੇ ਪਾਣੀ ਨਾਲ ਭਰਿਆ ਹੋਇਆ ਸੀ, ਵਿਚ ਡਿੱਗਣ ਨਾਲ 2 ਬੱਚਿਆਂ ਦੀ ਮੌਤ ਹੋ ਗਈ। ਇਸ ਸੰਬੰਧੀ ਵਿਧਵਾ ਔਰਤ ਰਾਜੀ ਨੇ ਦੱਸਿਆਂ ਕਿ ਸ਼ਾਮ 6.30 ਵਜੇ ਦੇ ਕਰੀਬ ਮੀਂਹ ਦੇ ਪਾਣੀ ਨਾਲ ਭਰੇ ਟੋਏ ਵਿਚ ਡਿੱਗਣ ਕਾਰਨ ਉਸ ਦੇ 2 ਬੱਚਿਆਂ ਦੀ ਮੌਤ ਹੋ ਗਈ। ਪਿੰਡ ਦੇ ਸਰਪੰਚ ਸਾਬੀ ਨੇ ਦੱਸਿਆਂ ਕਿ ਜਦੋਂ ਉਨ੍ਹਾਂ ਨੂੰ ਬੱਚਿਆਂ ਦੇ ਡਿੱਗਣ ਦੀ ਖ਼ਬਰ ਮਿਲੀ ਤਾਂ ਉਸ ਸਮੇਂ ਬਹੁਤ ਦੇਰ ਹੋ ਚੁੱਕੀ ਸੀ। ਭੱਠੇ ਦੇ ਮਾਲਕ ਰਿਿਤਕ ਨੇ ਕਿਹਾ ਅਚਨਚੇਤ ਹੋਏ ਇਸ ਹਾਦਸੇ ਕਾਰਨ ਉਨ੍ਹਾਂ ਦਾ ਮਨ ਉਦਾਸ ਹੈ ਤੇ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਓਧਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਵਲੋਂ ਘਟਨਾ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ