ਬੱਸ ਹਾਦਸੇ ਵਿਚ 26 ਯਾਤਰੀ ਜ਼ਖਮੀ

ਰਿਆਸੀ, ਜੰਮੂ-ਕਸ਼ਮੀਰ, 11 ਅਗਸਤ-ਰਿਆਸੀ ਦੇ ਇਕ ਪਿੰਡ ਨੇੜੇ ਇਕ ਬੱਸ ਹਾਦਸੇ ਵਿਚ 26 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਐਸ.ਐਸ.ਪੀ. ਪਰਮਵੀਰ ਸਿੰਘ ਦਾ ਕਹਿਣਾ ਹੈ ਕਿ ਅੱਜ ਦੁਪਹਿਰ ਲਗਭਗ 2:45 ਵਜੇ, ਇਕ ਬੱਸ ਹਾਦਸੇ ਵਿਚ 26 ਯਾਤਰੀ ਜ਼ਖਮੀ ਹੋ ਗਏ। ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ।