ਬਿਹਾਰ: ਬੇਗੂਸਰਾਏ ਵਿਚ ਵੱਖ-ਵੱਖ ਘਟਨਾਵਾਂ ਵਿਚ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ 7 ਲੋਕਾਂ ਦੀ ਮੌਤ

ਬੇਗੂਸਰਾਏ:, 10 ਅਗਸਤ - ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਮਾਂ ਅਤੇ ਧੀ ਸਮੇਤ 7 ਲੋਕਾਂ ਦੀ ਦੁਖਦਾਈ ਮੌਤ ਹੋ ਗਈ। ਸ਼ਮਹੋ ਬਲਾਕ ਵਿਚ ਮਾਂ ਅਤੇ ਧੀ ਸਮੇਤ 3 ਲੋਕਾਂ ਦੀ, ਮਟੀਹਾਨੀ ਬਲਾਕ ਵਿਚ 1, ਬਰੌਨੀ ਬਲਾਕ ਵਿਚ 1, ਸਾਹਿਬਪੁਰ ਕਮਾਲ ਬਲਾਕ ਵਿਚ 1 ਕੁੜੀ ਦੀ ਅਤੇ ਬੱਛਵਾੜਾ ਬਲਾਕ ਵਿਚ 1 ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਹਰ ਪਾਸੇ ਹਫੜਾ-ਦਫੜੀ ਮਚ ਗਈ ਹੈ।